:

ਦੋ ਦਿਨ ਪਹਿਲਾਂ ਵਿਆਹੀ ਨੇ ਗਲ ਵਿੱਚ ਫੰਦਾ ਲੈ ਕੇ ਕਰ ਲਈ ਆਤਮਹੱਤਿਆ


ਦੋ ਦਿਨ ਪਹਿਲਾਂ ਵਿਆਹੀ ਨੇ ਗਲ ਵਿੱਚ ਫੰਦਾ ਲੈ ਕੇ ਕਰ ਲਈ ਆਤਮਹੱਤਿਆ 

ਲੁਧਿਆਣਾ 

ਦੋ ਦਿਨ ਪਹਿਲਾਂ ਵਿਆਹੀ ਆਰਤੀ ਨੇ ਗਲ ਵਿੱਚ ਫੰਦਾ ਲੈ ਕੇ ਆਤਮ ਹੱਤਿਆ ਕਰ ਲਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਥਾਣਾ ਟਿੱਬੀ ਦੇ ਅਧੀਨ ਪੈਂਦੇ ਏਰੀਆ ਸ਼ੰਕਰ ਕਲੋਨੀ ਦੀ ਹੈ‌ ਜਾਣਕਾਰੀ ਅਨੁਸਾਰ ਆਰਤੀ ਨਾਮਕ ਕੁੜੀ ਦਾ ਵਿਆਹ ਦੋ ਦਿਨ ਪਹਿਲਾਂ ਹੀ ਤਾਰਿਸ਼ ਨਾਓ ਉਹਦੇ ਮੁੰਡੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਪੇਕੇ ਘਰ ਫੇਰਾ ਪਾ ਕੇ ਆਈ ਅਤੇ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਵਾਸਤੇ ਕਹਿ ਕੇ ਗਈ‌। 10 ਮਿੰਟ ਬਾਅਦ ਜਦੋਂ ਵਾਪਸ ਨਾ ਆਈ ਤਾਂ ਪਰਿਵਾਰ ਵਾਲਿਆਂ ਨੇ ਉੱਪਰ ਜਾ ਕੇ ਗੇਟ ਖੜਕਾਇਆ। ਕਿਸੇ ਨੇ ਗੇਟ ਨਹੀਂ ਖੋਲਿਆ ਜਦੋਂ ਉਹਨਾਂ ਰੌਸ਼ਨਦਾਨ ਵਿੱਚ ਦੀ ਦੇਖਿਆ ਤਾਂ ਉਸਦੀ ਲਾਸ਼ ਲਟਕ ਰਹੀ ਸੀ। ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਉਹਨਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।