:

ਹੰਡਿਆਇਆ ਨਗਰ ਪੰਚਾਇਤ ਚੋਣਾਂ ਦੀ ਭਾਜਪਾ ਦੀ ਉਮੀਦਵਾਰਾਂ ਦੀ ਲਿਸਟ ਨੇ ਇੱਕ ਹੋਰ ਵੱਡੀ ਵਿਕਟ ਡਿੱਗਣ ਦਾ ਰਾਹ ਪੱਧਰਾ ਕੀਤਾ


ਹੰਡਿਆਇਆ ਨਗਰ ਪੰਚਾਇਤ ਚੋਣਾਂ ਦੀ ਭਾਜਪਾ ਦੀ ਉਮੀਦਵਾਰਾਂ ਦੀ ਲਿਸਟ ਨੇ ਇੱਕ ਹੋਰ ਵੱਡੀ ਵਿਕਟ ਡਿੱਗਣ ਦਾ ਰਾਹ ਪੱਧਰਾ ਕੀਤਾ 

ਬਰਨਾਲਾ 

ਨਗਰ ਪੰਚਾਇਤ ਹੰਡਿਆਇਆ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਲਿਸਟ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ। ਇਸ ਲਿਸਟ ਦੇ ਜਾਰੀ ਹੋਣ ਨਾਲ ਜ਼ਿਲ੍ਹੇ ਵਿੱਚ ਪਹਿਲਾਂ ਹੀ ਆਖਰੀ ਸਾਹਾਂ ਤੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਦੀ ਇੱਕ ਹੋਰ ਵੱਡੀ ਵਿਕਟ ਡਿੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਵਿੱਚ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਜਿਲਾ ਪ੍ਰਧਾਨ ਧੀਰਜ ਦੱਦਾਹੂਰ ਪਾਰਟੀ ਨੂੰ ਅਲਵਿਦਾ ਆਖ ਗਏ ਸਨ। ਉਹਨਾਂ ਨੇ ਦੋਸ਼ ਲਾਇਆ ਸੀ ਕਿ ਪਾਰਟੀ ਤੇ ਹੁਣ ਕਾਂਗਰਸੀਆਂ ਦਾ ਕਬਜ਼ਾ ਹੈ। ਉਸੇ ਤਰ੍ਹਾਂ ਜਾਰੀ ਹੋਈ ਇਸ ਲਿਸਟ ਵਿੱਚ ਵੀ ਹੁਣ ਇੱਕ ਵੱਡੀ ਵਿਕਟ ਡਿੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੂੰ ਜਿਲੇ ਅੰਦਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਮਜਬੂਤ ਕਰਨ ਵਾਲੇ ਇੱਕ ਵੱਡੇ ਆਗੂ ਦੀ ਟਿਕਟ ਇਹ ਕਹਿ ਕੇ ਕੱਟ ਦਿੱਤੀ ਗਈ ਹੈ ਕਿ ਇਸ ਤੋਂ ਕਾਬਲ ਹੋਰ ਵਿਅਕਤੀ ਹੈ ਜਿਸ ਨੂੰ ਟਿਕਟ ਦਿੱਤੀ ਗਈ ਹੈ। ਇਸ ਨਾਲ ਰਾਜਨੀਤੀ ਦੇ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਕਿ ਕਾਂਗਰਸੀਕਰਨ ਵੱਲ ਵੱਧ ਰਹੀ ਭਾਜਪਾ ਦੀ ਵੱਡੀ ਵਿਕਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਇਹ ਕਿੰਨਾ ਕੁ ਸੱਚ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਭਾਜਪਾ ਦੇ ਵੱਡੇ ਆਗੂਆਂ ਨੇ ਇਸ ਵਿੱਚ ਕੋਈ ਕਸਰ ਨਹੀਂ ਛੱਡੀ ਹੈ।