Big breaking –ਗੁਰਮੀਤ ਹੰਡਿਆਇਆ ਨੇ ਛੱਡੀ ਭਾਜਪਾ, ਆਪ ਵਿੱਚ ਹੋਏ ਸ਼ਾਮਿਲ
- Repoter 11
- 11 Dec, 2024 08:17
Big breaking –ਗੁਰਮੀਤ ਹੰਡਿਆਇਆ ਨੇ ਛੱਡੀ ਭਾਜਪਾ, ਆਪ ਵਿੱਚ ਹੋਏ ਸ਼ਾਮਿਲ
ਬਰਨਾਲਾ
21 ਦਸੰਬਰ ਨੂੰ ਹੋ ਰਹੀਆਂ ਹੰਡਿਆਇਆ ਨਗਰ ਪੰਚਾਇਤ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਕਾਰਜਕਾਰਨੀ ਦੇ ਮੈਂਬਰ ਗੁਰਮੀਤ ਸਿੰਘ ਹੰਡਿਆਇਆ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਅਲਵਿਦਾ ਭਾਜਪਾ। ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਉਹ ਆਮ ਆਦਮੀ ਪਾਰਟੀ ਦੇ ਹੰਡਿਆਇਆ ਵਿੱਚ ਨਗਰ ਪੰਚਾਇਤ ਹੰਢਾਇਆ ਦੇ ਪ੍ਰਧਾਨ ਹੋ ਸਕਦੇ ਹਨ। ਕਿਉਂਕਿ ਆਮ ਆਦਮੀ ਪਾਰਟੀ ਕੋਲ ਕੋਈ ਵੀ ਵੱਡਾ ਚਿਹਰਾ ਨਹੀਂ ਹੈ।