ਪਾਲਤੂ ਕੁੱਤਾ ਲੜੇਗਾ ਨਗਰ ਨਿਗਮ ਦਾ ਇਲੈਕਸ਼ਨ ? ਨਗਰ ਨਿਗਮ ਅੰਮ੍ਰਿਤਸਰ ਦੇ ਇਲੈਕਸ਼ਨ ਵਿੱਚ ਉਮੀਦਵਾਰ ਵਜੋਂ ਕਾਗਜ ਦਾਖਲ ਕਰਨ ਪਹੁੰਚਿਆ ਕੁੱਤਾ
- Repoter 11
- 12 Dec, 2024 15:38
ਪਾਲਤੂ ਕੁੱਤਾ ਲੜੇਗਾ ਨਗਰ ਨਿਗਮ ਦਾ ਇਲੈਕਸ਼ਨ ?
ਨਗਰ ਨਿਗਮ ਅੰਮ੍ਰਿਤਸਰ ਦੇ ਇਲੈਕਸ਼ਨ ਵਿੱਚ ਉਮੀਦਵਾਰ ਵਜੋਂ ਕਾਗਜ ਦਾਖਲ ਕਰਨ ਪਹੁੰਚਿਆ ਕੁੱਤਾ
ਅੰਮ੍ਰਿਤਸਰ
ਮਹਿਕ ਨਾਮ ਦੀ ਇੱਕ ਮਹਿਲਾ ਦਾ ਪਾਲਤੂ ਕੁੱਤਾ ਨਗਰ ਨਿਗਮ ਅੰਮ੍ਰਿਤਸਰ ਦੇ ਇਲੈਕਸ਼ਨ ਵਿੱਚ ਉਮੀਦਵਾਰ ਦੇ ਤੌਰ ਤੇ ਕਾਗਜ ਦਾਖਲ ਕਰਨ ਐਸਡੀਐਮ ਦਫਤਰ ਪਹੁੰਚਿਆ। ਉਸ ਦੇ ਨਾਲ ਉਸ ਦੀ ਮਾਲਕ ਮਹਿਕ ਸੀ। ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਦੱਸ ਦਈਏ ਕਿ ਮਹਿਕ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਨਾਲ ਪਿਛਲੇ 20 ਸਾਲਾਂ ਤੋਂ ਜੁੜੀ ਹੋਈ ਹੈ। ਕਾਂਗਰਸ ਪਾਰਟੀ ਤੋਂ ਉਹ ਵਾਰਡ ਨੰਬਰ 38 ਤੋਂ ਟਿਕਟ ਦੀ ਮੰਗ ਕਰ ਰਹੀ ਸੀ। ਲੇਕਿਨ ਉਸ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰਕੇ ਪਾਰਟੀ ਨੇ ਕਿਸੇ ਹੋਰ ਨੂੰ ਟਿਕਟ ਦਿੱਤੀ ਹੈ। ਜਿਸ ਦੇ ਚਲਦਿਆਂ ਉਹ ਦੁਖੀ ਹੈ।
ਹੁਣ ਉਹ ਆਪਣੇ ਕੁੱਤੇ ਨੂੰ ਇਲੈਕਸ਼ਨ ਲੜਾਉਣਾ ਚਾਹੁੰਦੀ ਹੈ। ਕਿਉਂਕਿ ਕੁੱਤਾ ਵਫਾਦਾਰੀ ਦਾ ਪ੍ਰਤੀਕ ਹੁੰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਪਾਰਟੀ ਤੋਂ ਬੇਹੱਦ ਰੋਸ਼ ਹੈ। ਕਿਉਂਕਿ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਉਸਦੇ ਪਾਲਤੂ ਕੁੱਤੇ ਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਸੰਵਿਧਾਨ ਦੇ ਅਨੁਸਾਰ ਅਜਿਹਾ ਨਹੀਂ ਹੋ ਸਕਦਾ। ਇਹ ਘਟਨਾ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ।