:

Big breaking– ਪੰਜਾਬ ਵਿੱਚ ਫਿਰ ਤੋਂ ਬੰਦ ਹੋ ਜਾਣਗੀਆਂ ਰਜਿਸਟਰੀਆਂ, ਸ਼ੁਰੂ ਹੋ ਸਕਦੀ ਹੈ ਹੜਤਾਲ


Big breaking– ਪੰਜਾਬ ਵਿੱਚ ਫਿਰ ਤੋਂ ਬੰਦ ਹੋ ਜਾਣਗੀਆਂ ਰਜਿਸਟਰੀਆਂ, ਸ਼ੁਰੂ ਹੋ ਸਕਦੀ ਹੈ ਹੜਤਾਲ 

ਚੰਡੀਗੜ੍ਹ 

ਆਮ ਲੋਕਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਰਜਿਸਟਰੀਆਂ ਫੇਰ ਤੋਂ ਬੰਦ ਹੋ ਸਕਦੀਆਂ ਹਨ। ਕੁਝ ਸਮਾਂ ਪਹਿਲਾਂ ਤਹਿਸੀਲਦਾਰਾਂ ਦੇ ਪ੍ਰਧਾਨ ਤਪਾ ਵਿੱਚ ਤੈਨਾਤ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ ਕੀਤਾ ਸੀ। ਉਸ ਤੋਂ ਬਾਅਦ ਤਹਿਸੀਲਦਾਰਾਂ ਨੇ ਹੜਤਾਲ ਰੱਖੀ ਸੀ ਲੇਕਿਨ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਸ ਤੋਂ ਬਾਅਦ ਹੜਤਾਲ ਖੋਲੀ ਗਈ ਲੇਕਿਨ ਇੱਕ ਵਾਰ ਫੇਰ ਸਾਰੇ ਤਹਿਸੀਲਦਾਰ ਅਤੇ ਰੈਵਨਿਊ ਅਧਿਕਾਰੀ ਹੜਤਾਲ ਤੇ ਜਾ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪ੍ਰਧਾਨ ਨੂੰ ਹਾਲੇ ਤੱਕ ਰਿਹਾਅ ਨਹੀਂ ਕੀਤਾ ਗਿਆ। ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਦੱਸ ਦਈਏ ਕਿ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਤਪਾ ਦੇ ਵਿੱਚ ਤੈਨਾਤ ਦੋਸ਼ੀ ਤਹਿਸੀਲਦਾਰ ਨੂੰ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਫੜਿਆ ਸੀ ਤੇ ਫਿਲਹਾਲ ਤੱਕ ਉਸ ਦੀ ਜਮਾਨਤ ਨਹੀਂ ਹੋ ਸਕੀ ਹੈ। ਕੱਲ ਨੂੰ ਸਾਰੇ ਤਹਿਸੀਲਦਾਰ ਮੰਤਰੀ ਨੂੰ ਮਿਲਣਗੇ ਜੇਕਰ ਉਹਨਾਂ ਨੂੰ ਕੋਈ ਸਹੀ ਹੱਲ ਨਾ ਮਿਲਿਆ ਤਾਂ ਉਹ ਫਿਰ ਤੋਂ ਹੜਤਾਲ ਤੇ ਜਾ ਸਕਦੇ ਹਨ।