ਅਹੁੱਦੇ ਤੋਂ ਫਾਰਗੀ ਮਗਰੋਂ ਕੀ ਬੋਲੇ ਜੱਥੇਦਾਰ ਹਰਪ੍ਰੀਤ ਸਿੰਘ ?
- Repoter 11
- 19 Dec, 2024 11:28
ਅਹੁੱਦੇ ਤੋਂ ਫਾਰਗੀ ਮਗਰੋਂ ਕੀ ਬੋਲੇ ਜੱਥੇਦਾਰ ਹਰਪ੍ਰੀਤ ਸਿੰਘ ?
ਅੰਮ੍ਰਿਤਸਰ: ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਅਹੁੱਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਹ ਹੁਕਮ 15 ਦਿਨਾਂ ਲਈ ਹੈ। ਇਸ ਮਾਮਲੇ 'ਤੇ ਆਪਣਾ ਪੱਖ ਰੱਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਦਾ ਪਹਿਲਾਂ ਹੀ ਪਤਾ ਸੀ ਅਤੇ ਹੁਣ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਉਹਨਾਂ ਕਿਹਾ ਕਿ ਜਿਸ ਧੜੇ ਨੇ ਇਹ ਸ਼ਿਕਾਇਤ ਦਾਇਰ ਕੀਤੀ ਸੀ, ਉਹੀ ਧੜਾ ਹੁਣ ਇਹ ਫੈਸਲਾ ਕਰ ਰਿਹਾ ਹੈ। ਉਨ੍ਹਾਂ ਨੇ ਯਾਦ ਦਿਲਾਇਆ ਕਿ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਕਿਸੇ ਜੱਥੇਦਾਰ ਨੂੰ ਇੱਸ ਤਰ੍ਹਾਂ ਦੇ ਫੈਸਲੇ ਦਾ ਸਾਹਮਣਾ ਕਰਨਾ ਪਿਆ ਹੋਵੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਅਤੇ ਪੰਥ ਦੇ ਲਈ ਹਮੇਸ਼ਾ ਖੜੇ ਰਹਿਣਗੇ, ਪੰਥ ਦੇ ਲਈ ਲੜਨਗੇ ਅਤੇ ਜੇ ਲੋੜ ਪਈ ਤਾਂ ਇਸ ਰਾਹ 'ਤੇ ਸ਼ਹੀਦੀ ਵੀ ਦੇਣਗੇ। ਉਨ੍ਹਾਂ ਕਿਹਾ ਕਿ "ਮੈਂ ਕਿਸੇ ਤੋਂ ਕੁਝ ਨਹੀਂ ਲੈਣਾ, ਮੇਰੀ ਸੰਗਤ ਨਾਲ ਸਾਂਝ ਰਵੇ ਅਤੇ ਮੇਰੀ ਪੰਥ ਨਾਲ ਸਾਂਝਾ ਰਹੇ। ਮੈਂ ਇਸ ਪਦਵੀ 'ਤੇ ਰਹਾਂ ਜਾਂ ਨਾ ਰਹਾਂ, ਮੇਰੀ ਪੰਥ ਨਾਲ ਸਾਂਝ ਕਦੇ ਨਹੀਂ ਟੁੱਟਣੀ ਚਾਹੀਦੀ।" ਉਹਨਾਂ ਆਖਿਆ ਕਿ ਕਸ਼ਟ ਤਾਂ ਆਉਂਦੇ ਰਹਿੰਦੇ ਹਨ ਪਰ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਆਖ਼ਿਰ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਸ਼ਹੀਦੀ ਪੰਦਰਵਾੜਾ ਜਾਰੀ ਹੈ ਅਤੇ ਉਹ ਇਸ ਮਾਮਲੇ 'ਤੇ ਸ਼ਹੀਦੀ ਦਿਨਾਂ ਦੇ ਮਗਰੋਂ ਹੀ ਬੋਲਣਗੇ ।
source BABUSHAHI