:

ਮੁੱਖ ਮੰਤਰੀ ਦੇ ਸ਼ਹਿਰ ਅਤੇ ਆਪ ਦੀ ਰਾਜਧਾਨੀ ਵਿੱਚ ਨਮੋਸ਼ੀ ਜਨਕ ਹਾਰ, ਸੰਗਰੂਰ ਵਿੱਚ 29 ਵਿੱਚੋਂ 22 ਸੀਟਾਂ ਹਾਰੀ ਆਮ ਆਦਮੀ ਪਾਰਟੀ


ਮੁੱਖ ਮੰਤਰੀ ਦੇ ਸ਼ਹਿਰ ਅਤੇ ਆਪ ਦੀ ਰਾਜਧਾਨੀ ਵਿੱਚ ਨਮੋਸ਼ੀ ਜਨਕ ਹਾਰ, ਸੰਗਰੂਰ ਵਿੱਚ 29 ਵਿੱਚੋਂ 22 ਸੀਟਾਂ ਹਾਰੀ ਆਮ ਆਦਮੀ ਪਾਰਟੀ 

ਚੰਡੀਗੜ੍ਹ 

ਜਿਲਾ ਸੰਗਰੂਰ ਅਤੇ ਬਰਨਾਲਾ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹਿੰਦੇ ਹਨ। ਹੁਣੇ ਹੁਣੇ ਲੰਘੀਆਂ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਰਨਾਲਾ ਤੋਂ ਹਾਰ ਗਈ ਸੀ ਅਤੇ ਅੱਜ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸੰਗਰੂਰ ਤੋਂ ਬੁਰੀ ਤਰ੍ਹਾਂ ਹਾਰ ਗਈ ਹੈ। ਸੰਗਰੂਰ ਵਿੱਚ ਕੁੱਲ 29 ਵਾਰਡਾਂ ਦੇ ਵਿੱਚ ਵੋਟਾਂ ਪਈਆਂ ਸੀ।‌ਜਿਸ ਦੇ ਵਿੱਚੋਂ ਆਮ ਆਦਮੀ ਪਾਰਟੀ ਸਿਰਫ ਸੱਤ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ। 22 ਸੀਟਾਂ ਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਰਾਜਨੀਤੀ ਦੇ ਮਾਹਰ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਦਾ ਕਿਲਾ ਉਸਦੇ ਗੜ ਵਿੱਚੋਂ ਢਹਿਣਾ ਸ਼ੁਰੂ ਹੋ ਗਿਆ ਹੈ।‌ਦੱਸ ਦਈਏ ਕਿ ਆਮ ਆਦਮੀ 29 ਸੀਟਾਂ ਵਾਲੇ ਨਗਰ ਕੌਂਸਲ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤ ਸੀਟਾਂ ਕਾਂਗਰਸ ਨੇ ਅੱਠ ਸੀਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਹਨ ਸੱਤ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ ਅਤੇ ਤਿੰਨ ਸੀਟਾਂ ਉੱਪਰ ਆਜ਼ਾਦ ਤੌਰ ਤੇ ਚੋਣ ਲੜੇ ਅਕਾਲੀ ਦਲ ਦੇ ਨੁਮਾਇੰਦੇ ਜਿੱਤੇ ਹਨ। ਮੁੱਖ ਮੰਤਰੀ ਦੇ ਨਿਵਾਸ ਸਥਾਨ ਵਾਲੇ ਸ਼ਹਿਰ ਵਿੱਚੋਂ ਆਮ ਆਦਮੀ ਪਾਰਟੀ ਦਾ ਬੇਹਦ ਨਿਰਾਸ਼ਾਜਨਕ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਸਿਆਸੀ ਭਵਿੱਖ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।