ਹੱਥ ਜੋੜ ਕੇ ਬੇਨਤੀ ਹੈ ਆ ਜੀ ਆਪਣਾ ਵਿਕਾਸ ਆਪਣੇ ਘਰੇ ਲੈ ਜਾਓ..... ਸੀਵਰੇਜ ਪਾਉਣ ਵਾਸਤੇ ਕਈ ਮਹੀਨੇ ਪਹਿਲਾਂ ਪੱਟੀ ਸੜਕ ਨੂੰ ਭੁੱਲ ਗਿਆ ਪ੍ਰਸ਼ਾਸਨ
- Repoter 11
- 23 Dec, 2024 13:30
ਹੱਥ ਜੋੜ ਕੇ ਬੇਨਤੀ ਹੈ ਆ ਜੀ ਆਪਣਾ ਵਿਕਾਸ ਆਪਣੇ ਘਰੇ ਲੈ ਜਾਓ.....
ਸੀਵਰੇਜ ਪਾਉਣ ਵਾਸਤੇ ਕਈ ਮਹੀਨੇ ਪਹਿਲਾਂ ਪੱਟੀ ਸੜਕ ਨੂੰ ਭੁੱਲ ਗਿਆ ਪ੍ਰਸ਼ਾਸਨ
ਬਰਨਾਲਾ
ਜਿੱਧਰ ਦੇਖੋ ਵਿਕਾਸ ਵਿਕਾਸ ਦਾ ਰੌਲਾ ਪੈ ਰਿਹਾ ਹੈ। ਸਾਡੀ ਹੱਥ ਬੰਨ ਕੇ ਬੇਨਤੀ ਹੈ ਜੀ ਆਪ ਦਾ ਵਿਕਾਸ ਬੰਨ ਕੇ ਆਪਦੇ ਘਰੇ ਲੈ ਜਾਓ। ਸਾਨੂੰ ਵਿਕਾਸ ਤੋਂ ਬਿਨਾਂ ਹੀ ਜਿਓ ਲੈਣ ਦਿਓ। ਇਸ ਵਿਕਾਸ ਨੇ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਇਹ ਕਹਿਣਾ ਹੈ ਪੁਰਾਣੇ ਸਿਨੇਮਾ ਤੋਂ ਗੀਤਾ ਭਵਨ ਵੱਲ ਨੂੰ ਜਾਂਦੀਆਂ ਦੋ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ। ਇਨ੍ਹਾਂ ਗਲੀਆਂ ਨੂੰ ਕਈ ਮਹੀਨੇ ਪਹਿਲਾਂ ਨਵਾਂ ਸੀਵਰੇਜ ਪਾਉਣ ਦੀ ਗੱਲ ਕਹਿ ਕੇ ਪੱਟਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਥੋਂ ਦੇ ਲੋਕ ਨਰਕ ਵਰਗੇ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਹਨ। ਇਹਨਾਂ ਲੋਕਾਂ ਨੂੰ ਇਹ ਸਬਜਬਾਗ ਦਿਖਾਇਆ ਗਿਆ ਸੀ ਕਿ ਕੁਝ ਹੀ ਦਿਨਾਂ ਦੇ ਵਿੱਚ ਨਵਾਂ ਸੀਵਰੇਜ ਪੈ ਜਾਵੇਗਾ ਜਿਸ ਤੋਂ ਬਾਅਦ ਸੀਵਰੇਜ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਲੇਕਿਨ ਲੋਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਸ਼ਾਇਦ ਇਹ ਕੰਮ ਕਦੇ ਵੀ ਨਹੀਂ ਹੋਵੇਗਾ। ਇੱਕ ਵਾਰ ਪੱਟ ਕੇ ਸੀਵਰੇਜ ਪਾਉਣ ਤੋਂ ਬਾਅਦ ਠੇਕੇਦਾਰ ਅਤੇ ਡਿਪਾਰਟਮੈਂਟ ਦੇ ਕਰਮਚਾਰੀ ਅਧਿਕਾਰੀ ਇਸ ਨੂੰ ਭੁੱਲ ਗਏ ਹਨ। ਹੁਣ ਕੋਈ ਵੀ ਕੋਈ ਕਦੇ ਕਦਾਈ ਆਉਂਦਾ ਹੈ। ਜਿਸ ਜਗਹਾ ਤੇ ਟੋਏ ਪੱਟੇ ਹੋਏ ਹਨ ਉਸ ਜਗਹਾ ਤੇ ਟੋਏ ਇੰਨ ਬਿੰਨ ਹੀ ਪਏ ਹਨ ਨਾ ਕਿਸੇ ਨੂੰ ਲੋਕਾਂ ਦੀ ਸਾਰ ਲੈਣ ਦੀ ਦਾ ਸਮਾਂ ਹੈ ਅਤੇ ਨਾ ਹੀ ਕਿਸੇ ਨੂੰ ਇਸ ਗੱਲ ਦਾ ਫਿਕਰ ਹੈ ਕਿ ਇਸ ਵਿੱਚ ਡਿੱਗ ਕੇ ਕਦੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਨਾਰੇਬਾਜੀ ਕਰਦਿਆਂ ਹੋਇਆਂ ਲੋਕਾਂ ਨੇ ਕਿਹਾ ਕਿ ਆਪਣਾ ਵਿਕਾਸ ਆਪਣੇ ਘਰੇ ਮੋੜ ਕੇ ਲੈ ਜਾਓ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਸੀਵਰੇਜ ਦੀ ਕੋਈ ਇੰਨੀ ਵੱਡੀ ਸਮੱਸਿਆ ਨਹੀਂ ਸੀ। ਲੇਕਿਨ ਹੁਣ ਸਮੱਸਿਆ ਉਸ ਤੋਂ ਕਿਤੇ ਵੱਡੀ ਹੋ ਗਈ ਹੈ। ਕੋਈ ਵੀ ਕੰਮ ਸ਼ੁਰੂ ਹੋ ਜਾਵੇ ਤਾਂ ਤਹਿ ਸਮੇਂ ਤੇ ਪੂਰਾ ਹੋ ਜਾਣਾ ਚਾਹੀਦਾ ਹੈ । ਲੇਕਿਨ ਇੱਥੇ ਕੋਈ ਕੰਮ ਤ ਸਮੇਂ ਤੇ ਪੂਰਾ ਨਹੀਂ ਹੋਇਆ ਹੈ। ਸੂਤਰਾਂ ਦੇ ਅਨੁਸਾਰ ਇਸ ਕੰਮ ਵਿੱਚ ਭਿਰਸ਼ਟਾਚਾਰ ਦੀ ਬਦਬੋ ਵੀ ਆ ਰਹੀ ਹੈ। ਸ਼ਹਿਰ ਦੇ ਕੁਝ ਸਮਾਜਸੇਵੀ ਲੋਕ ਵਿਜੀਲੈਂਸ ਵਿਭਾਗ ਨੂੰ ਇਸ ਦੀ ਜਾਂਚ ਵਾਸਤੇ ਪੱਤਰ ਲਿਖਣ ਦੀ ਤਿਆਰੀ ਕਰ ਰਹੇ ਹਨ।