ਬਰਨਾਲਾ – ਸਦਰ ਬਾਜ਼ਾਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰ ਲੈ ਕੇ ਦੁਕਾਨ ਵਿੱਚ ਵੜੇ ਨਕਾਬਪੋਸ਼
- Repoter 11
- 24 Dec, 2024 08:40
ਬਰਨਾਲਾ – ਸਦਰ ਬਾਜ਼ਾਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰ ਲੈ ਕੇ ਦੁਕਾਨ ਵਿੱਚ ਵੜੇ ਨਕਾਬਪੋਸ਼
ਬਰਨਾਲਾ
ਬਰਨਾਲਾ ਸ਼ਹਿਰ ਦੇ ਦਿਲ ਸਦਰ ਬਾਜ਼ਾਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਦੁਕਾਨ ਦੇ ਵਿੱਚ ਨਕਾਬ ਪੋਸ਼ ਹਥਿਆਰ ਲੈ ਕੇ ਵੜ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਦੇ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਪੁਲਿਸ ਇਹੋ ਜਿਹੇ ਦੋਸ਼ੀਆਂ ਤੇ ਸਖਤ ਕਾਰਵਾਈ ਕਰੇ। ਦੱਸ ਦਈਏ ਕਿ ਸਦਰ ਬਾਜ਼ਾਰ ਦੇ ਛੱਤੇ ਖੂਹ ਦੇ ਕਾਰਨਰ ਤੇ ਬਰਗਰ, ਨੂਡਲ ਅਤੇ ਮੈਚੂਰੀਅਨ ਦੀ ਦੁਕਾਨ ਹੈ। ਇਸ ਦੁਕਾਨ ਦੇ ਮਾਲਕ ਨਰੇਸ਼ ਨੇ ਦੱਸਿਆ ਕਿ ਕੁਝ ਲੋਕ ਨਕਾਬ ਪੋਸ਼ ਉਹਨਾਂ ਦੀ ਦੁਕਾਨ ਵਿੱਚ ਆ ਵੜੇ ਅਤੇ ਉਹਨਾਂ ਨੇ ਹਮਲਾ ਕੀਤਾ। ਉਹਨਾਂ ਦਾ ਅਜੇ ਨਾਮ ਦਾ ਇੱਕ ਸਾਥੀ ਜਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਵਿੱਚ ਹੈ। ਉਹਨਾਂ ਕਿਹਾ ਕਿ ਇੱਕ ਦਿਨ ਪਹਿਲਾਂ ਵੀ ਇਹਨਾਂ ਨੇ ਹਮਲਾ ਕੀਤਾ ਸੀ ਲੇਕਿਨ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਸਖਤ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਦੋਸ਼ੀਆਂ ਦੇ ਹੌਸਲੇ ਵਧ ਗਏ ਤੇ ਉਹਨਾਂ ਨੇ ਫਿਰ ਤੋਂ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਲਾਗੇ ਹੀ ਇੱਕ ਦੁਕਾਨ ਹੈ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀ ਦੁਕਾਨ ਦੇ ਲਾਗੇ ਹੀ ਇੱਕ ਦੁਕਾਨ ਹੈ। ਜਿੰਨਾ ਵੱਲੋਂ ਇਹ ਹਮਲਾ ਕਰਵਾਇਆ ਗਿਆ ਹੈ ਉਹ ਇਸ ਵਿੱਚ ਹੀ ਸ਼ਾਮਿਲ ਹਨ। ਇਸ ਦੀ ਜਾਣਕਾਰੀ ਉਹਨਾਂ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।