:

ਲੋੜਵੰਦ ਲੜਕੀਆਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋ ਕਿਲ੍ਹਾ ਪੱਤੀ ਹੰਡਿਆਇਆ ਵਿੱਖੇ ਮੁੱਫਤ ਸਿਲਾਈ ਸੈਂਟਰ ਖੋਲ੍ਹਿਆ ਗਿਆ - ਇੰਜ ਸਿੱਧੂ


ਲੋੜਵੰਦ ਲੜਕੀਆਂ ਲਈ ਸਰਬੱਤ ਦਾ ਭਲਾ ਟਰੱਸਟ ਵੱਲੋ ਕਿਲ੍ਹਾ ਪੱਤੀ ਹੰਡਿਆਇਆ ਵਿੱਖੇ ਮੁੱਫਤ ਸਿਲਾਈ ਸੈਂਟਰ ਖੋਲ੍ਹਿਆ ਗਿਆ -
ਇੰਜ ਸਿੱਧੂ

ਬਰਨਾਲਾ , 24  ਸਤੰਬਰ  

 ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਸ੍ਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ਹੇਠ ਕਸਬਾ ਹੰਡਿਆਇਆ ਵਿੱਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈੱਟਰ ਖੋਲਿਆ ਗਿਆ ਜਿਸ ਦਾ ਉਦਘਾਟਨ ਬੀਬੀ ਇੰਦਰਜੀਤ ਕੌਰ ਟਰੱਸਟੀ ਅਤੇ ਜਿਲਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸਾਝੇ ਤੌਰ ਤੇ ਕੀਤਾ , ਸਿੱਧੂ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਕਿੱਤਾ ਮੁਖੀ ਕੋਰਸ ਸਿਲਾਈ ਕਢਾਈ ਲੋੜਮੰਦ ਲੜਕੀਆਂ ਨੂੰ ਸਿਖਾਇਆ ਜਾਵੇਗਾ ਤਾਕਿ ਜੌ ਲੜਕੀਆਂ ਸਮਾਜ ਵਿੱਚ ਪੜ੍ਹਨ ਤੋ ਖੁੰਝ ਗਈਆ ਹਨ ਉਹ ਆਪਣੇ ਪੈਰਾ ਤੇ ਖੜੀਆ ਹੋ ਸਕਣ ਸੰਸਥਾ ਵੱਲੋ ਸਮਾਜ ਵਿੱਚ ਬਹੁਤ ਸਾਰੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲਿਆ ਜਾਂਦਾ ਹੈ।ਇਸ ਸੈਂਟਰ ਨੂੰ ਚਲਾਉਣ ਲਈ ਮੈਡਮ ਹਰਜਿੰਦਰ ਕੌਰ ਸੰਸਥਾ ਵਲੋ ਕੁੜੀਆ ਨੂੰ ਟਰੇਨਿੰਗ ਦੇਣ ਲਈ ਰੱਖੇ ਹਨ ਜਿਹੜੇ ਬਹੁਤ ਤਜਰਬਾ ਰੱਖਦੇ ਹਨ ਪਹਿਲੀ ਅਕਤੂਬਰ ਤੋਂ ਇਹ ਸਿਲਾਈ ਸੈਂਟਰ ਚੱਲ ਪਵੇਗਾ ਸੈਂਟਰ ਲਈ ਮੈਡਮ ਇੰਦਰਜੀਤ ਕੌਰ ਪਟਿਆਲਾ ਤੋਂ ਅੱਠ ਮਸ਼ੀਨਾਂ ਚਾਰ ਦਰੀਆ ਚਾਰ ਕੁਰਸੀਆ ਇੱਕ ਕਟਿਗ ਟੇਬਲ ਸੈਂਟਰ ਲਈ ਸੰਸਥਾ ਵਲੋ ਭੇਟ ਕਰਕੇ ਗਏ ਹਨ ਸਿੱਧੂ ਨੇ ਦੱਸਿਆ ਕਿ ਸੰਸਥਾ ਵੱਲੋਂ 6 ਮਹੀਨੇ ਦੀ ਟਰੇਨਿੰਗ ਉਪਰੰਤ ਲੜਕੀਆਂ ਨੂੰ ਆਈ ਐਸ ਓ  ਅਪਰੁਵਡ ਸਰਟੀਫੀਕੇਟ ਦਿੱਤੇ ਜਾਣਗੇ ਤਾਕਿ ਇਹ ਲੜਕੀਆਂ ਆਪਣੀ ਰੋਜ਼ੀ ਰੋਟੀ ਕਮਾ ਸਕਣ ਇਸ ਮੌਕੇ ਸੰਸਥਾ ਦੇ ਮੈਬਰ ਸਰਪੰਚ ਗੁਰਮੀਤ ਸਿੰਘ ਧੌਲਾ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਧੰਨਾ ਸਿੰਘ ਧੌਲਾ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਜੰਗੀਰ ਸਿੰਘ ਰਾਜਵਿੰਦਰ ਸ਼ਰਮਾ ਮਨਦੀਪ ਕੌਰ ਅਤੇ ਹੋਰ ਮੈਬਰ ਹਾਜ਼ਰ ਸਨ।