:

“ਪਵਨ ਧੀਰ” ਬਣੇ ਖੱਤਰੀ ਸਭਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ


“ਪਵਨ ਧੀਰ” ਬਣੇ ਖੱਤਰੀ ਸਭਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ


ਬਰਨਾਲਾ

ਅੱਜ ਭਗਤ ਮੋਹਨ ਲਾਲ ਸੇਵਾ ਸਮਤੀ ਬਰਨਾਲਾ ਵਿਖੇ ਰਾਮ ਕੁਮਾਰ ਸੋਭਤੀ ਅਤੇ ਨਰਿੰਦਰ ਚੋਪੜਾ ਦੀ ਅਗਵਾਈ ਵਿੱਚ ਪੰਜਾਬ ਖੱਤਰੀ ਸਭਾ ਬਰਨਾਲਾ ਦੇ ਜਿਲਾ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਦੀ ਚੋਣ ਕਰਵਾਈ ਗਈ। ਇਸ ਮੌਕੇ ਜਿਲਾ ਬਰਨਾਲਾ ਦੇ ਵੱਖ ਵੱਖ ਇਲਾਕਿਆਂ ਤੋਂ ਖਤਰੀ ਭਾਈਚਾਰਾ ਪਹੁੰਚਿਆ ਅਤੇ ਸਰਬ ਸੰਮਤੀ ਨਾਲ ਪਵਨ ਕੁਮਾਰ ਧੀਰ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ। ਪਵਨ ਧੀਰ ਨੇ ਸਮੂਹ ਖੱਤਰੀ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਜਿਲਾ ਬਰਨਾਲਾ ਦੀ ਖੱਤਰੀ ਸਭਾ ਨੂੰ ਪੰਜਾਬ ਵਿੱਚ ਨੰਬਰ ਵਨ ਲੈ ਕੇ ਜਾਣਗੇ।ਉਹਨਾਂ ਉੱਥੇ ਮੌਜੂਦ ਸਾਰੇ ਖੱਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਭ ਲੋਕ ਆਪਣੀ ਭਾਈਚਾਰਕ ਸਾਂਝ ਵਧਾਉਂਦੇ ਹੋਏ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਇਆ ਕਰਨ ਤਾ ਜੋ ਖੱਤਰੀ ਸਭਾ ਸਮਾਜ ਵਿੱਚ ਇਕ ਪਰਿਵਾਰ ਦੀ ਤਰ੍ਹਾਂ  ਵਿਚਰਨ ਕਰੇ।ਇਸ ਮੌਕੇ ਸੁਖਮਿੰਦਰ ਪਾਲ ਜੇਠੀ ਨੂੰ ਜਨਰਲ ਸੈਕਟਰੀ, ਵਿਨੋਦ ਕੁਮਾਰ ਕਲਸੀ ਨੂੰ ਕੈਸ਼ੀਅਰ, ਨਿੱਕਾ ਘਈ, ਪਵਨ ਕੁਮਾਰ ਪਾਸੀ ਤੇ ਭਰਤ ਭੂਸ਼ਣ ਨੂੰ ਮੀਤ ਪ੍ਰਧਾਨ, ਪਰਮਜੀਤ ਤਲਵਾਰ ਤੇ ਸੁਰਿੰਦਰ ਕੁਮਾਰ ਨੂੰ ਜੋਇੰਟ ਸੈਕਟਰੀ ਅਤੇ ਰਜਿੰਦਰ ਕੁਮਾਰ ਬੱਤਾ ਨੂੰ ਪ੍ਰੈਸ ਸੈਕਟਰੀ ਦਾ ਅਹੁਦੇਦਾਰ ਬਣਾਇਆ ਗਿਆ ਉਥੇ ਹੀ ਪ੍ਰੇਮ ਕੁਮਾਰ, ਰਕੇਸ਼ ਕੁਮਾਰ, ਤਰਸੇਮ ਲਾਲ ਤੇ ਪ੍ਰਵੀਨ ਕੁਮਾਰ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਹਨਾਂ ਤੋਂ ਇਲਾਵਾ ਇਸ ਮੌਕੇ ਰਜੀਵ ਵਰਮਾ, ਸ਼ਿਵ ਕੁਮਾਰ ਬੱਤਾ, ਵਰੁਣ ਬੱਤਾ, ਸੋਨੂ ਉਪਲ, ਸੁਰਿੰਦਰ ਕੁਮਾਰ, ਸੰਜੀਵ ਢੰਡ, ਵਨੀਤ ਜੇਠੀ, ਪ੍ਰੇਮ ਉਪਲ, ਬਲਵੀਰ ਸਿੰਘ, ਕੁਲਦੀਪ ਕੁਮਾਰ, ਕੈਪਟਨ ਗੁਰਦੇਵ ਸਿੰਘ, ਰਾਕੇਸ਼ ਦਾਣੀਆ, ਸਸ਼ੀ ਭੂਸ਼ਣ ਕੌਸ਼ਲ, ਦੇਵ ਰਿਸ਼ੀ, ਤਰਸੇਮ ਸਿੰਘ ਸੋਭਤੀ, ਸੁਰਿੰਦਰ ਕੁਮਾਰ, ਤਰਸੇਮ ਕੁਮਾਰ, ਨਵੀਨ ਜੇਠੀ, ਰਾਕੇਸ਼ ਕਕਰੀਆ, ਸਤਵਿੰਦਰ ਕੋਹਲੀ, ਸੁਖਵਿੰਦਰ ਪਾਲ ਪਾਸੀ, ਸਿੰਦਰ ਕੁਮਾਰ ਕਕਰੀਆ, ਪ੍ਰੇਮ ਕੁਮਾਰ ਪਾਸੀ, ਪਵਨ ਕੁਮਾਰ ਪਾਸੀ, ਰੋਹਿਤ ਕੁਮਾਰ, ਸੁਖਪਾਲ ਜੇਠੀ, ਤਰਸੇਮ ਲਾਲ ਜੇਠੀ, ਰਾਜ ਕੁਮਾਰ ਜੇਠੀ, ਨਿਪੁੰਨ ਕੌਸ਼ਲ, ਮਨਦੀਪ ਜੇਠੀ, ਜਸਪਾਲ, ਰਵਿੰਦਰ ਬੱਤਾ, ਵਿਨੋਦ ਕੁਮਾਰ ਕਲਸੀ, ਭੁਪਿੰਦਰ ਪਾਲ, ਵਿਵੇਕ ਧੀਰ, ਰਾਕੇਸ਼ ਕੁਮਾਰ, ਪਰਵੀਨ ਕੁਮਾਰ ਤੇ ਪੰਕਜ ਕੁਮਾਰ ਆਦਿ ਵੀ ਹਾਜ਼ਰ ਸਨ।