:

ਬਰਨਾਲਾ ਵਿੱਚ ਬੰਦ ਦੇ ਦੌਰਾਨ ਬਾਜ਼ਾਰ ਖੁੱਲਣ ਦੀ ਅਪਡੇਟ


ਬਰਨਾਲਾ ਵਿੱਚ ਬੰਦ ਦੇ ਦੌਰਾਨ ਬਾਜ਼ਾਰ ਖੁੱਲਣ ਦੀ ਅਪਡੇਟ 

ਬਰਨਾਲਾ 

ਕਿਸਾਨ ਸੰਗਠਨਾਂ ਵੱਲੋਂ ਕੀਤੇ ਗਏ ਪੰਜਾਬ ਬੰਦ ਦੀ ਕਾਲ ਦੇ ਵਿੱਚ ਬਰਨਾਲਾ ਵਿੱਚ ਸਵੇਰੇ ਬਾਜ਼ਾਰ ਖੁੱਲਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਵਪਾਰੀ ਆਗੂਆਂ ਵੱਲੋਂ ਇੱਕ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਤੇ ਬੰਦ ਦੀ ਕਾਲ ਤੇ ਬਾਜ਼ਾਰ ਬੰਦ ਨਹੀਂ ਹੋਣਗੇ। ਕਿਉਂਕਿ ਵਪਾਰ ਪਹਿਲਾਂ ਹੀ ਮੰਦਾ ਚੱਲ ਰਿਹਾ ਹੈ। ਸਵੇਰ ਦੇ ਸਮੇਂ ਤਕਰੀਬਨ ਆਮ ਦਿਨਾਂ ਵਾਂਗ ਦੁਕਾਨਾਂ ਖੋਲਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਵਾਪਰੀਆਂ ਨੇ ਦੁਕਾਨਾਂ ਖੋਲ ਲਈਆਂ ਹਨ ਜਿਨਾਂ ਨੇ ਨਹੀਂ ਖੋਲੀਆਂ ਉਹ ਦੁਕਾਨਾਂ ਦੇ ਬਾਹਰ ਖੜੇ ਹਨ।  ਸਵੇਰ ਦੇ ਵਪਾਰੀਆਂ ਨੇ ਕਿਹਾ ਕਿ ਉਹ ਬਾਜ਼ਾਰ ਆਮ ਦਿਨਾਂ ਵਾਂਗ ਖੋਲਣਗੇ। ਕਿਉਂਕਿ ਪ੍ਰਸ਼ਾਸਨ ਵੱਲੋਂ ਫਿਲਹਾਲ ਉਹਨਾਂ ਨੂੰ ਬੰਦ ਕਰਨ ਸਬੰਧੀ ਕੁਝ ਵੀ ਨਹੀਂ ਕਿਹਾ ਗਿਆ ਹੈ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬੰਸਲ ਨਾਣਾ ਨੇ ਕਿਹਾ ਕਿ ਉਹ ਵਪਾਰੀਆਂ ਦੇ ਨਾਲ ਹਨ। ਕਿਸਾਨੀ ਮੁੱਦਿਆਂ ਤੇ ਉਹ ਕਿਸਾਨਾਂ ਦੇ ਨਾਲ ਵੀ ਹਨ। ਲੇਕਿਨ ਬਿਨਾਂ ਮਤਲਬ ਤੋਂ ਬੰਦ ਕਰਵਾਉਣ ਦਾ ਉਹ ਬਿਲਕੁਲ ਸਮਰਥਨ ਨਹੀਂ ਕਰਦੇ।