:

– 30 ਸਾਲਾਂ ਬਾਅਦ ਬਾਦਲਾਂ ਦੇ ਹੱਥ ਚ ਤਿਲਕਿਆ ਅਕਾਲੀ ਦਲ, ਬਾਦਲ ਪਰਿਵਾਰ ਲਈ ਰਾਜਨੀਤੀ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਸਮਾਂ


– 30 ਸਾਲਾਂ ਬਾਅਦ ਬਾਦਲਾਂ ਦੇ ਹੱਥ ਚ ਤਿਲਕਿਆ ਅਕਾਲੀ ਦਲ, ਬਾਦਲ ਪਰਿਵਾਰ ਲਈ ਰਾਜਨੀਤੀ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਸਮਾਂ 

ਚੰਡੀਗੜ੍ਹ 

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 2008 ਤੋਂ ਲੈ ਕੇ 2025 ਤੱਕ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਉਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ ਮਨਜ਼ੂਰੀ ਮਿਲ ਗਈ ਹੈ । ਹੁਣ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਮੈਂਬਰਸ਼ਿਪ ਭਰਤੀ ਹੋਵੇਗੀ। ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਦੱਸ ਦਈਏ ਕਿ ਲਗਾਤਾਰ 30 ਸਾਲ ਬਾਦਲ ਪਰਿਵਾਰ ਦੇ ਹੱਥ ਅਕਾਲੀ ਦਲ ਦੀ ਕਮਾਨ ਰਹੀ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਬਾਅਦ ਸਾਲ 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਸਨ। ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ  ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। 1995 ਤੋਂ ਸਾਲ 2008 ਤੱਕ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ ਅਤੇ ਉਸ ਤੋਂ ਬਾਅਦ ਲਗਾਤਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੱਲੇ ਆ ਰਹੇ ਸਨ। ਅਕਾਲੀ ਦਲ ਦੇ ਲਗਾਤਾਰ ਡਿੱਗ ਰਹੇ ਗਰਾਫ ਅਤੇ ਅਕਾਲੀ ਦਲ ਉੱਪਰ ਦੀ ਸਰਕਾਰ ਉੱਪਰ ਬੇਅਦਬੀਆਂ ਦੇ ਮਾਮਲੇ ਵਿੱਚ ਵਰਤੀ ਢਿੱਲੀ ਕਾਰਵਾਈ ਦੇ ਹਮੇਸ਼ਾ ਦੋਸ਼ ਲੱਗਦੇ ਰਹੇ ਹਨ। ਹੁਣ ਅਕਾਲੀ ਦਲ ਲਈ ਫਿਰ ਤੋਂ ਲੋਕਾਂ ਵਿੱਚ ਮਜਬੂਤੀ ਨਾਲ ਵਿਚਰਨਾ ਇੱਕ ਵੱਡੀ ਚੁਣੌਤੀ ਹੋਵੇਗੀ।



ਅਕਾਲੀ ਦਲ ਬਾਦਲ ਦੇ ਹੁਣ ਤੱਕ ਰਹੇ ਪ੍ਰਧਾਨਾਂ ਦੀ ਸੂਚੀ