:

ਨਸ਼ਾ ਵੇਚਣ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਡਾਕਟਰ ਅਮਿਤ ਬੰਸਲ ਦੇ ਹਸਪਤਾਲ ਤੇ ਕਾਰਵਾਈ, ਲਾਇਸੰਸ ਸਸਪੈਂਡ


ਨਸ਼ਾ ਵੇਚਣ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਡਾਕਟਰ ਅਮਿਤ ਬੰਸਲ ਦੇ ਹਸਪਤਾਲ ਤੇ ਕਾਰਵਾਈ, ਲਾਇਸੰਸ ਸਸਪੈਂਡ

 ਬਰਨਾਲਾ 

ਨਸ਼ਾ ਵੇਚਣ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਬਰਨਾਲਾ  ਡਾਕਟਰ ਅਮਿਤ ਬੰਸਲ ਦੇ ਹਸਪਤਾਲ ਬਰਨਾਲਾ ਮਨੋਰੋਗ ਤੇ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਡਾਕਟਰ ਅਮਿਤ ਬੰਸਲ ਤੇ 31 ਦਸੰਬਰ ਨੂੰ ਵਿਜੀਲੈਂਸ ਨੇ ਕੇਸ ਦਰਜ ਕੀਤਾ ਸੀ। ਉਸ ਤੋਂ ਬਾਅਦ ਉਹ ਜੇਲ ਵਿੱਚ ਬੰਦ ਹੈ। ਉਸ ਉਪਰ ਨਸ਼ਾ ਛੜਾਊ ਕੇਂਦਰ ਦੀਆਂ ਗੋਲੀਆਂ ਨਜਾਇਜ਼ ਤੌਰ ਤੇ ਨਸ਼ੇ ਦੇ ਤੌਰ ਤੇ ਵੇਚਣ ਦਾ ਦੋਸ਼ ਹੈ। ਉਸਦੇ ਪੰਜਾਬ ਵਿੱਚ ਚੱਲ ਰਹੇ 22 ਸੈਂਟਰਾਂ ਤੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਸਾਰਿਆਂ ਨੂੰ ਸੀਲ ਕਰਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਲਾਈਸੈਂਸ ਸਸਪੈਂਡ ਹੋ ਗਿਆ ਹੈ। ਸ਼ਾਮ ਨੂੰ 5 ਵਜੇ ਬਰਨਾਲਾ ਦੇ ਨੈਬ ਤਹਿਸੀਲਦਾਰ ਅਮਿਤ ਕੁਮਾਰ ਦੀ ਅਗਵਾਈ ਵਿੱਚ ਟੀਮ ਨੇ ਕਾਰਵਾਈ ਕੀਤੀ। ਇਸ ਦੀ ਭਿਣਕ ਮੁਲਾਜ਼ਮਾਂ ਨੂੰ ਪਹਿਲਾਂ ਹੀ ਲੱਗ ਗਈ ਸੀ। ਸਾਰੇ ਮੁਲਾਜ਼ਮ ਪਹਿਲਾਂ ਹੀ ਸਾਰਾ ਜਰੂਰੀ ਸਮਾਨ ਚੱਕ ਕੇ ਲੈ ਗਏ ਸਨ। ਹਸਪਤਾਲ ਦੇ ਸੂਤਰਾਂ ਦੇ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਇਹ ਗੰਦਾ ਖੇਡ ਚੱਲ ਰਿਹਾ ਸੀ। ਨਸ਼ੇ ਤੋਂ ਰੋਕਣ ਦੀ ਬਜਾਏ ਜਵਾਨੀ ਨੂੰ ਨਸ਼ੇ ਤੇ ਲਾਉਣ ਦਾ ਕੰਮ ਡਾਕਟਰ ਅਮਿਤ ਬੰਸਲ ਦੇ ਵੱਲੋਂ ਕੀਤਾ ਜਾ ਰਿਹਾ ਸੀ।