:

ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਆਉਣ ਲੱਗੇ ਨੌਕਰੀ ਤੋਂ ਬਰਖਾਸਤ ਕਰਨ ਦੇ ਨੋਟਿਸ


ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਆਉਣ ਲੱਗੇ ਨੌਕਰੀ ਤੋਂ ਬਰਖਾਸਤ ਕਰਨ ਦੇ ਨੋਟਿਸ

ਬਰਨਾਲਾ 27 ਸਤੰਬਰ
 
ਪੰਜਾਬ ਸਰਕਾਰ ਦੁਆਰਾ 28 ਜੁਲਾਈ 2023 ਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵੱਡੇ ਪੱਧਰ ਤੇ ਇਕ ਢੌਂਗ ਰਚ ਕੇ ਪੇਸ਼ਕਾਰੀ ਆਰਡਰ ਦਿੱਤੇ ਗਏ।ਉਹ ਆਰਡਰ ਮਹਿਜ਼ ਇਕ ਡਰਾਮਾ ਸੀ ਕਿਉਂਕਿ ਉਸ ਵਿੱਚ ਸਿਰਫ ਤਨਖਾਹ ਵਾਧਾ ਅਤੇ 5% ਸਾਲਾਨਾ ਵਾਧਾ ਹੀ ਪੇਸ਼ ਕੀਤਾ ਜ਼ੋ ਕਿ ਕੱਚੇ ਅਧਿਆਪਕਾਂ ਨਾਲ ਇਕ ਭੱਦਾ ਮਜ਼ਾਕ ਕੀਤਾ ਗਿਆ। ਸੰਗਰੂਰ ਦੀ ਧਰਤੀ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ਤੇ 13 ਜੂਨ ਤੋਂ ਲਗਾਤਾਰ ਧਰਨਾ ਚੱਲ ਰਿਹਾ ਅਤੇ ਇੰਦਰਜੀਤ ਸਿੰਘ ਮਾਨਸਾ ਵੀ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਡਟਿਆ ਹੋਇਆ ਹੈ। ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਜ਼ੋ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੋਹਾਲੀ ਧਰਨੇ ਵਿੱਚ ਐਲਾਨ ਕੀਤਾ ਸੀ ਕਿ ਪਹਿਲੀ ਕੈਬਨਿਟ ਵਿੱਚ ਪੱਕੇ ਕਰਾਂਗੇ ਪਰ ਮਹਿਜ਼ ਇੱਕ ਡਰਾਮਾ ਹੀ ਕੀਤਾ ਅਤੇ ਪੱਕੇ ਕਰਨ ਦੇ ਆਰਡਰ ਦਿੱਤੇ ਪਰ ਪੱਕਾ ਸ਼ਬਦ ਨਹੀਂ ਮਿਲ਼ਿਆ ਉਸ ਪੇਸ਼ਕਾਰੀ ਆਰਡਰਾਂ ਵਿੱਚੋ, ਉਸ ਰੋਸ ਵਜੋਂ ਧਰਨਾ ਚੱਲ ਰਿਹਾ ਤੇ ਕੱਲ ਟੈਂਕੀ ਉਪਰ ਡਟੇ ਹੋਏ ਸਾਥੀ ਇੰਦਰਜੀਤ ਸਿੰਘ ਮਾਨਸਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਨੋਟਿਸ ਕੱਢ ਦਿੱਤਾ।ਇਕ ਪਾਸੇ ਪੰਜਾਬ ਸਰਕਾਰ ਆਪਣੇ ਕੰਮਾਂ ਦੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਰਾਹੀਂ ਢੌਂਗ ਡਰਾਮੇ ਰਚ ਰਹੀ ਹੈ ਕਿ ਕੱਚੇ ਪੱਕੇ ਕਰਤੇ ਜ਼ੋ ਕਿ ਕੀਤੇ ਨਹੀਂ ਉਲਟਾ ਕੱਚੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਨੁਮਾਇੰਦਗੀ ਹੇਠ ਅੱਜ ਇਸ ਰੋਸ ਵਜੋਂ ਕੱਚੇ ਅਧਿਆਪਕਾਂ ਵਲੋਂ ਜ਼ਿਲਾ ਹੈੱਡਕੁਆਰਟਰਾਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨੌਕਰੀ ਤੋਂ ਬਰਖਾਸਤ ਕਰਨ ਵਾਲੇ ਨੋਟਿਸ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।ਅਸੀਂ ਪੰਜਾਬ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਸਮਾਂ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਲੰਘਾ ਲਿਆ ਪਰ ਹੁਣ ਸਾਨੂੰ ਜਾਣਬੁੱਝ ਕੇ ਹਰਾਸ ਕੀਤਾ ਜਾ ਰਿਹਾ ਜ਼ੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।ਅਗਰ ਪੰਜਾਬ ਸਰਕਾਰ ਇਸੇ ਚਾਲਾ ਤੇ ਚੱਲਦੀ ਹੈ ਤਾਂ ਮਜਬੂਰਨ ਸਾਨੂੰ ਸਖ਼ਤਐਕਸ਼ਨ ਉਲੀਕਣੇ ਪੈਣਗੇ ਤੇ ਪੰਜਾਬ ਸਰਕਾਰ ਦਾ ਸਟੇਜਾਂ ਤੋਂ ਵਿਰੋਧ ਦੇਖਣ ਨੂੰ ਮਿਲੇਗਾ।
ਆਗੂਆਂ ਨੇ ਦੱਸਿਆ ਕਿ ਅਗਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਤਾਂ ਇਥੇ ਹੋਰ ਕਈ ਇੰਦਰਜੀਤ ਪੈਦਾ ਹੋਣਗੇ ਫਿਰ ਕਿੰਨਿਆ ਕੁ ਨੂੰ ਬਰਖਾਸਤ ਕਰੂ ਪੰਜਾਬ ਸਰਕਾਰ।
ਅਸੀਂ ਇਹ ਵੀ ਅਪੀਲ ਕਰਦੇ ਹਾ ਕਿ ਅਧਿਆਪਕਾਂ ਨੂੰ ਬਰਖਾਸਤ ਕਰਨ ਦੀ ਬਜਾਏ 29 ਸਤੰਬਰ ਦੀ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਕੱਢਿਆ ਜਾਵੇ ,ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਜ਼ੋ ਕਿਹਾ ਉਹ ਕਰਕੇ ਦਿਖਾਵਾਂਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੋਨਦੀਪ ਟੱਲੇਵਾਲ ਜਰਨਲ ਸਕੱਤਰ, ਜਰਨੈਲ ਸਿੰਘ ਕੱਟੂ ਬਲਾਕ ਪ੍ਰਧਾਨ, ਗੁਰਮੇਜ ਮਹਿਲਕਲਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਕੋਝੀਆਂ ਚਾਲਾਂ ਤੋਂ ਬਾਜ਼ ਆਵੇ ਤੇ 8736 ਕੱਚੇ ਅਧਿਆਪਕਾਂ ਦਾ ਬਣਦਾ ਮਸਲਾ ਹੱਲ ਕੀਤਾ ਜਾਵੇ।ਇਸ ਭਰਾਤਰੀ ਜਥੇਬੰਦੀਆਂ ਦੇ ਆਗੂ ਹਰਿੰਦਰ ਮੱਲ੍ਹੀਆਂ ਗੌਰਮਿੰਟ ਟੀਚਰਜ਼ ਯੂਨੀਅਨ , ਰਜੀਵ ਕੁਮਾਰ ਡੀ ਟੀ ਐਫ, ਨਿਰਮਲ ਚੁਹਾਨਕੇ, ਤੇਜਿੰਦਰ ਤੇਜੀ, ਜਗਸੀਰ ਖੁੱਡੀ ਕਲਾਂ,ਅਮਰੀਕ ਸਿੰਘ ਭੱਦਲਵੱਡ ਅਤੇ ਹੋਰ ਆਗੂ ਸਾਥੀ ਹਾਜ਼ਰ ਸਨ।