:

ਸਰਕਾਰ ਦੇ ਮਜਦੂਰ ਦਿਹਾੜੀ 12 ਘੰਟੇ ਕਰਨ ਦੇ ਫੈਸਲੇ ਵਿਰੁੱਧ ਮੁੱਖ ਮੰਤਰੀ ਦੀ ਸਾੜੀ ਅਰਥੀ


ਸਰਕਾਰ ਦੇ ਮਜਦੂਰ ਦਿਹਾੜੀ 12 ਘੰਟੇ ਕਰਨ ਦੇ ਫੈਸਲੇ ਵਿਰੁੱਧ ਮੁੱਖ ਮੰਤਰੀ ਦੀ ਸਾੜੀ ਅਰਥੀ 

ਬਰਨਾਲਾ 27 ਸਤੰਬਰ

ਪੰਜਾਬ ਸਰਕਾਰ ਨੇ ਜੋ ਮਜਦੂਰਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਵਰਗੇ 12 ਘੰਟੇ ਦਿਹਾੜੀ ਕਰਨ ਦੇ ਕੀਤੇ ਫਰਮਾਣ ਵਿਰੁੱਧ ਮਜਦੂਰ ਮੁਕਤੀ ਮੋਰਚਾMMMP  ਪੰਜਾਬ ਦੇ ਆਗੂਆਂ ਨੇ ਇਕੱਠੇ ਹੋ ਕੇ ਅੱਜ ਬਰਨਾਲਾ ਦੇ ਲੇਬਰ ਚੌਂਕ ਵਿੱਚ ਸਰਕਾਰ ਦੇ ਇਸ ਫੈਸਲੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ। ਇਸ ਮੌਕੇ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਰਾਮਗੜ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਇੰਨ ਬਿੰਨ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲੱਗੀ ਹੋਈ ਹੈ। ਇਸੇ ਤਰ੍ਹਾਂ 2020 ਵਿੱਚ ਮੋਦੀ ਸਰਕਾਰ ਨੇ ਵੀ 8 ਘੰਟੇ ਦਿਹਾੜੀ ਦਾ ਕਾਨੂੰਨ ਤੋੜ ਕੇ 12 ਘੰਟੇ ਦਿਹਾੜੀ ਕਰਨ ਦੀ ਘਟੀਆ ਚਾਲ ਚੱਲੀ ਸੀ ਜਿਸ ਨੂੰ ਮਜਦੂਰਾਂ ਦੀਆਂ ਜਥੇਬੰਦੀਆਂ ਨੇ ਤਿਖੀ ਲੜਾਈ ਲੜ ਕੇ ਅੱਜ ਤੱਕ ਲਾਗੂ ਨਹੀਂ ਹੋਣ ਦਿੱਤਾ। ਪਰ ਸਾਡੇ ਮੁੱਖ ਮੰਤਰੀ ਜਿਸ ਨੂੰ ਅਸੀਂ ਬੜੇ ਚਾਅ ਨਾਲ ਵੋਟਾਂ ਪਾ ਕੇ ਮੁਖ ਮੰਤਰੀ ਬਣਾਇਆ ਸੀ ਉਸ ਨੇ ਵੀ ਸਾਨੂੰ ਪਿਛਲੀ 24 ਸਤੰਬਰ ਨੂੰ 12 ਘੰਟੇ ਕੰਮ ਦੀ ਦਿਹਾੜੀ ਦਾ   ਫਰਮਾਣ ਜਾਰੀ ਕਰਕੇ ਮਜਦੂਰ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ। ਇਸ ਮੌਕੇ ਮਜਦੂਰਾਂ ਨੂੰ ਮਜਦੂਰ ਮੁਕਤੀ ਮੋਰਚੇ ਦੇ ਜਿਲਾ ਸਕੱਤਰ ਕਾਮਰੇਡ ਸਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀ ਲੋਕੋ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਇੰਨਾ ਮਜਦੂਰ ਵਿਰੋਧੀ ਸਰਕਾਰਾਂ ਦੇ ਲੀਡਰਾਂ ਨੂੰ ਘਰਾਂ ਵਿੱਚ ਵੜਨ ਨਾ ਦਿਤਾ ਜਾਵੇ। ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ ਨੇ ਵੀ ਆਪਣੇ ਕੀਮਤੀ ਵਿਚਾਰ ਰੱਖੇ।