:

ਦਿੱਲੀ ਚੋਣਾਂ– ਪੰਜਾਬ ਨੰਬਰ ਦੀ ਗੱਡੀ ਵਿੱਚੋਂ ਮਿਲੇ ਸ਼ਰਾਬ ਤੇ ਨੋਟਾਂ ਦੇ ਬੰਡਲਾ, ਦਿੱਲੀ ਪੁਲਿਸ ਨੇ ਜਾਰੀ ਕੀਤੀ ਵੀਡੀਓ


ਦਿੱਲੀ ਚੋਣਾਂ–  ਪੰਜਾਬ ਨੰਬਰ ਦੀ ਗੱਡੀ ਵਿੱਚੋਂ ਮਿਲੇ ਸ਼ਰਾਬ ਤੇ ਨੋਟਾਂ ਦੇ ਬੰਡਲਾ,  ਦਿੱਲੀ ਪੁਲਿਸ ਨੇ ਜਾਰੀ ਕੀਤੀ ਵੀਡੀਓ 

 ਚੰਡੀਗੜ੍ਹ 

ਦਿੱਲੀ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਤਿਉਂ ਤਿਉਂ ਗਰਮ ਹੋ ਰਿਹਾ ਹੈ‌ ਦਿੱਲੀ ਚੋਣਾਂ ਦੇ ਦੌਰਾਨ ਦਿੱਲੀ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਪੰਜਾਬ ਨੰਬਰ ਗੱਡੀ ਵਿੱਚੋਂ ਆਮ ਆਦਮੀ ਪਾਰਟੀ ਦੇ ਬੈਨਰ ਝੰਡੇ ਇਸ ਦੇ ਨਾਲ ਹੀ ਸ਼ਰਾਬ ਅਤੇ ਪੈਸੇ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਵੀਡੀਓ ਵਿੱਚ ਨੋਟਾਂ ਦੇ ਬੰਡਲ ਇੱਕ ਪੈਕਟ ਵਿੱਚ ਪਏ ਦਿਖਾਈ ਦੇ ਰਹੇ ਹਨ। ਪੰਜਾਬ ਨੰਬਰ ਦੀ ਗੱਡੀ ਚੋਂ 10 ਲੱਖ ਦਾ ਕੈਸ਼ ਬਰਾਮਦ ਹੋਇਆ ਹੈ। ਇਸ ਤੇ ਰਾਜਨੀਤੀ ਤੇਜ਼ ਹੋਣ ਦੀ ਸੰਭਾਵਨਾ ਹੈ। ਭਾਜਪਾ ਆਗੂ ਪਹਿਲਾਂ ਹੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਦੇ ਪੈਸੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਲਗਾ ਰਹੀ ਹੈ।