:

ਕਸਬਾ ਮਹਿਲ ਕਲਾਂ ਚ ਗਣੇਸ਼ ਚੁਤਰਜੀ ਦਾ ਤਿਉਹਾਰ ਬੜੀ ਸਰਧਾ ਨਾਲ ਮਨਾਇਆ

0

ਕਸਬਾ ਮਹਿਲ ਕਲਾਂ ਚ ਗਣੇਸ਼ ਚੁਤਰਜੀ ਦਾ ਤਿਉਹਾਰ ਬੜੀ ਸਰਧਾ ਨਾਲ ਮਨਾਇਆ

ਬਰਨਾਲਾ 27 ਸਤੰਬਰ 

ਅੱਜ ਸ਼੍ਰੀ ਗਣੇਸ ਚੁਤਰਜੀ ਦਾ ਤਿਉਹਾਰ ਸਥਾਨਕ ਰੋਹਨ ਐਂਡ ਰਾਜਦੀਪ ਟੋਲ ਟੈਕਸ ਮਹਿਲ ਕਲਾਂ  ਵਿਖੇ ਬੜੀ ਸਰਧਾ ਤੇ ਧੁਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਪੰਡਤ ਸ੍ਰੀ ਸੰਦੀਪ ਭਾਰਦਵਾਜ (ਮਥੁਰਾ ਵਾਲਿਆਂ) ਨੇ ਸ੍ਰੀ ਗਣੇਸ ਜੀ ਦੀ ਆਰਤੀ ਕੀਤੀ ਗਈ। ਗਣੇਸ ਚੁਤਰਜੀ ਨੁੰ ਮੁੱਖ ਰੱਖਦਿਆਂ ਹਵਨ ਵੀ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਰਲ ਮਿਲਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਮੁੱਚੇ ਸਟਾਫ ਵੱਲੋਂ ਹਰ ਸਾਲ ਸ੍ਰੀ ਗਣੇਸ ਜੀ ਦਾ ਤਿਉਹਾਰ ਮਨਾਇਆ ਜਾਦਾ ਹੈ। ਜਿਸ ਨੁੰ ਇਲਾਕੇ ਸਾਰੇ ਲੋਕ, ਵੱਖ ਵੱਖ ਸੰਸਥਾਵਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾਦਾ ਹੈ। ਇਸ ਸਮੇਂ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਉਨਾਂ ਦੱਸਿਆਂ ਅੱਜ ਮਿਤੀ 27 ਸਤੰਬਰ ਨੂੰ ਸ਼੍ਰੀ ਗਣੇਸ ਜੀ ਦੀ ਸੁੰਦਰ ਮੂਰਤੀ ਨੂੰ ਵਿਸਰਜਨ ਕੀਤਾ ਜਾਵੇਗਾ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਸੰਗਤਾਂ ਟੋਲ ਟੈਕਸ ਤੇ ਪਹੁੰਚਣ। ਅਖੀਰ ਵਿੱਚ ਆਉਣ ਜਾਣ ਵਾਲੇ ਰਾਹਗੀਰਾਂ ਤੇ ਸੰਗਤਾਂ ਲਈ ਛੋਲੇ ਪੂਰੀਆਂ ਦਾ ਲੰਗਰਵੀ ਲਗਾਇਆ ਗਿਆ। ਇਸ ਮੌਕੇ ਟੋਲ ਮਨੈਜਰ ਪਰਵਿੰਦਰ ਸਿੰਘ, ਦੀਪਕ ਸਿੰਦੇ(ਸਿਸਟਮ ਇੰਜੀਨਅਰ),ਡੀ ਬੀ ਸਗਲੇ,ਗੁਰਜੀਤ ਸਿੰਘ, ਸੰਦੀਪ  ਸਿੰਘ, ਬਲਵਿੰਦਰ ਕੁਮਾਰ ਮੋਲਾ, ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਹਰਜੀਤਸਿੰਘ ਹੈਰੀ,  ਸੋਨੀ ਪਾਸੀ, ਜੱਗਾ ਸਿੰਘ ਛਾਪਾ, ਪਾਲੀ ਵਜੀਦਕੇ, ਗੁਰਸੇਵਕਸਿੰਘ ਸਹੋਤਾ, ਲਕਸਦੀਪ ਸਿੰਘਗਿੱਲ, ਗੁਰਪ੍ਰੀਤ ਸਿੰਘ ਸਹਿਜੜਾ,ਜਸਵੀਰਸਿੰਘ ਵਜੀਦਕੇ, ਜਸਵੰਤ ਸਿੰਘ ਲਾਲੀ,ਜੀਤ ਸਿੰਘ ਛਾਪਾ, ਜਸਵੰਤ ਸਿੰਘ ਸੋਹੀ, ਲਕਸਦੀਪ ਗਿੱਲ, ਲਾਡੀ ਕ੍ਰਿਪਾਲੇਵਾਲ ਸਮੇਤ ਟੋਲ ਟੈਕਸ ਦਾ ਸਮੁੱਚਾ ਸਟਾਫ ਹਾਜਰ ਸੀ |