:

ਸਰਕਾਰੀ ਰਾਸ਼ਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਨਵਾਂ ਅਪਡੇਟ, ਦੇਖੋ ਕੀ ਪਵੇਗਾ ਅਸਰ


ਸਰਕਾਰੀ ਰਾਸ਼ਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਨਵਾਂ ਅਪਡੇਟ, ਦੇਖੋ ਕੀ ਪਵੇਗਾ ਅਸਰ

 ਚੰਡੀਗੜ੍ਹ

 ਸਰਕਾਰੀ ਦੁਕਾਨਾਂ ਤੋਂ ਮੁਫਤ ਦਾ ਸਰਕਾਰੀ ਰਾਸ਼ਨ ਲੈਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਨਵਾਂ ਅਪਡੇਟ ਆਇਆ ਹੈ। ਆਉਣ ਵਾਲੇ ਦਿਨਾਂ ਵਿੱਚ ਰਾਸ਼ਨ ਲੈਣ ਵਾਲੇ ਲੋਕਾਂ ਉੱਪਰ ਇਸਦਾ ਅਸਰ ਪਵੇਗਾ। ਸਰਕਾਰ ਨੇ ਕਿਹਾ ਹੈ ਕਿ ਜਿਸ ਦੀ ਕੇਵਾਈਸੀ ਹੋਈ ਹੈ ਹੁਣ ਸਿਰਫ ਰਾਸ਼ਨ ਉਸ ਨੂੰ ਹੀ ਮਿਲੇਗਾ। ਇਸ ਦੀ ਮਿਤੀ 31 ਮਾਰਚ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਬਾਅਦ ਰਾਸ਼ਨ ਲੈਣ ਵਾਲਿਆਂ ਨੂੰ ਕੇਵਾਈਸੀ ਹੋਣਾ ਲਾਜ਼ਮੀ ਹੈ। ਜਿਸ ਦੀ ਨਹੀਂ ਹੋਵੇਗੀ ਉਸ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ। ਸਰਕਾਰ ਦਾ ਮੁੱਖ ਆਦੇਸ਼ ਗਲਤ ਤਰੀਕੇ ਨਾਲ ਰਾਸ਼ਨ ਦੀ ਹੋ ਰਹੀ ਵੰਡ ਨੂੰ ਰੋਕਣਾ ਹੈ ਤਾਂ ਜੋ ਰਾਸ਼ਨ ਸਹੀ ਹੱਥਾਂ ਵਿੱਚ ਜਾ ਸਕੇ। ਜਿਸ ਵਿਅਕਤੀ ਦੇ ਨਾਮ ਤੇ ਕਾਰਡ ਹੈ ਉਸ ਦਾ ਅੰਗੂਠਾ ਲੱਗ ਕੇ ਹੀ ਹੁਣ ਰਾਸ਼ਨ ਮਿਲ ਸਕੇਗਾ। ਇਹ ਪ੍ਰਕਿਰਿਆ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਸਦੀ ਡੈਡਲਾਈਨ ਸਰਕਾਰ ਵੱਲੋਂ ਹੁਣ ਦਿੱਤੀ ਗਈ ਹੈ।