:

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਬਰਨਾਲਾ ਦੇ ਸਮਰਥਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਫ਼ੂਕਿਆ ਗਿਆ ਪੁਤਲਾ


 ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਬਰਨਾਲਾ ਦੇ ਸਮਰਥਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਫ਼ੂਕਿਆ ਗਿਆ
ਪੁਤਲਾ

ਪੰਜਾਬ ਦੀ ਆਪ ਸਰਕਾਰ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ , ਰੋਸ ਕਰਦੇ ਨੌਜਵਾਨਾਂ ਨੇ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਸੁਖਪਾਲ
ਖਹਿਰਾ ਨੂੰ ਕੀਤਾ ਜਾ ਰਿਹਾ ਜਾਣ ਬੁੱਝ ਕੇ ਖੱਜਲ ਖਵਾਰ

ਬਰਨਾਲਾ 2 ਅਕਤੂਬਰ 

ਕੱਲ ਸਵੇਰੇ ਪੰਜਾਬ ਪੁਲਿਸ ਵੱਲੋਂ 2015 ਵਿੱਚ ਹੋਏ ਦਰਜ ਮੁਕਦਮੇ ਤਹਿਤ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਵਾਲੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਲਈ  ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਜਲਾਲਾਬਾਦ ਤੱਕ ਪਹੁੰਚਕੇ ਰੋਸ ਪ੍ਰਦਰਸ਼ਨ ਕਰਦੇ ਨੇ ਉਸ ਤੇ ਚਲਦਿਆਂ ਹੀ ਪੰਜਾਬ ਦੇ ਪਿੰਡਾਂ , ਸ਼ਹਿਰਾਂ ਦੇ ਵਿੱਚ ਜਗ੍ਹਾ - ਜਗ੍ਹਾ ਤੇ ਰੋਸ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਰਿਹਾ ਹੈ, ਬਰਨਾਲਾ ਦੇ ਪਿੰਡ ਢਿੱਲਵਾਂ ਦੇ ਨੌਜਵਾਨਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਲਗਾਤਾਰ ਪੰਜਾਬ ਦੇ ਮਸਲਿਆਂ ਦੀ ਆਵਾਜ਼ ਉਠਾ ਰਿਹਾ ਸੀ ਜਿਸ ਕਰਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਸੀ,ਜਿਸ ਨੂੰ ਲੈ ਕੇ ਆਵਾਜ਼ ਦਬਾਉਣ ਦੇ ਮਕਸਦ ਨਾਲ ਜਾਣ ਬੁਝ ਕੇ ਪਿਛਲੇ ਕਈ ਸਾਲਾਂ ਦਾ ਮਾਮਲਾ ਚੁੱਕਿਆ ਗਿਆ। ਰੋਸ ਪ੍ਰਦਰਸ਼ਨ ਕਰਦੇ ਨੌਜਵਾਨਾਂ ਨੇ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹਮੇਸ਼ਾ ਚਟਾਨ ਵਾਂਗ ਖੜੇ ਹਨ | ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਅੱਗੇ ਤੋਂ ਵੀ ਰੋਜ ਪ੍ਰਦਰਸ਼ਨ ਕੀਤਾ ਜਾਵੇਗਾ।