ਸੁਯੰਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਮੋਦੀ ਸਰਕਾਰ ਦਾ ਅਤੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ
- Repoter 11
- 03 Oct, 2023
ਸੁਯੰਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਮੋਦੀ ਸਰਕਾਰ ਦਾ ਅਤੇ
ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ
ਬਰਨਾਲਾ 3 ਅਕਤੂਬਰ
ਸੁਯੰਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਮੋਦੀ ਸਰਕਾਰ ਦਾ ਅਤੇ ਅਜੇ ਮਿਸ਼ਰਾ ਟੈਣੀ ਪੁਤਲਾ ਫੂਕਿਆ ਗਿਆ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸ਼ੁਰੂ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਕਿਹਾ ਕਿ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ਼ ਪ੍ਰਦਰਸਨ ਕਰਦੇ ਹੋਏ ਕਿਸਾਨਾਂ ਦੇ ਉੱਪਰ ਅਜੇ ਟੈਣੀ ਦੇ ਲੜਕੇ ਅਸ਼ੀਸ਼ ਮਿਸ਼ਰਾ ਨੇ ਹੰਕਾਰੀ ਅਤੇ ਰਾਜ ਸਤਾ ਨਸ਼ੇ ਵਿੱਚ ਭੂਤਰੇ ਨੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਦੇ ਥੱਲੇ ਦਰੜ ਮਾਰ ਦਿੱਤਾ ਜਿਸ ਵਿੱਚ ਸਾਡੇ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਵੀਰ ਸ਼ਹੀਦਾਂ ਹੋ ਗਏ | ਬੇਕਸੂਰ ਕਿਸਾਨਾਂ ਦੇ ਉੱਪਰ ਕੇਸ ਦਰਜ ਕਰ ਦਿੱਤੇ , ਸ਼ਹੀਦਾਂ ਦੇ ਪਰਿਵਾਰਾਂ ਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਸਾਨਾਂ ਦੇ ਹਤਿਆਰੇ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਕੇਂਦਰ ਵਿੱਚ ਰਾਜ ਸਤ੍ਹਾ ਦਾ ਆਨੰਦ ਮਾਣ ਰਹੇ ਹਨ , ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਅਸ਼ੀਸ਼ ਮਿਸ਼ਰਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ ਇਸ ਮੌਕੇ ਦਰਸ਼ਨ ਸਿੰਘ ਮਹਿਤਾ ਪ੍ਰਧਾਨ ਮੋਹਨ ਸਿੰਘ ਰੂੜੇਕੇ ਗੁਰਜੰਟ ਸਿੰਘ ਸੂਬਾ ਆਗੂ ਜੱਗਾ ਸਿੰਘ ਬਦਰਾ ਪ੍ਰਧਾਨ ਸ਼ਿੰਗਾਰਾ ਸਿੰਘ ਮੀਤ ਪ੍ਰਧਾਨ ਆਗੂ ਗੁਰਮੇਲ ਸਿੰਘ ਜਵੰਦਾ ਜਰਨੈਲ ਸਿੰਘ ਜਨਰਲ ਸਕੱਤਰ ਮਨਜੀਤ ਰਾਜ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਕਨਵੀਨਰ ਹਰਪ੍ਰੀਤ ਸਿੰਘ ਠੀਕਰੀਵਾਲ ਪਰਮਿੰਦਰ ਸਿੰਘ ਹੰਢਿਆਇਆ ਸਿਕੰਦਰ ਸਿੰਘ ਭੂਰੇ ਨਿਰੰਦਰ ਸਿੰਘ ਠੀਕਰੀਵਾਲ ਕਿਸਾਨ ਯੂਨੀਅਨ ਦੇ ਆਗੂਆਂ ਆਪਣੇਂ ਆਪਣੇਂ ਗੁੱਸੇ ਰੋਹ ਭਰੇ ਵਿਚਾਰ ਸਾਂਝੇ ਕੀਤੇ ਗੋਪੀ ਰਾਏਸਰ ਜਗਜੀਤ ਸਿੰਘ ਇਨਕਲਾਬੀ ਗੀਤ ਪੇਸ਼ ਕੀਤਾ ਮਾਸਟਰ ਮਨੋਹਰ ਲਾਲ ਨੇ ਸਟੇਜ ਸਕੱਤਰ ਦੀ ਡਿਊਟੀ ਬਾਖੂਬੀ ਨਾਲ ਨਿਭਾਇਆ |