:

ਬਰੇਕਿੰਗ ਨਿਊਜ਼– ਏਅਰ ਇੰਡੀਆ ਦੇ ਤਿੰਨ ਵੱਡੇ ਅਧਿਕਾਰੀ ਹਟਾਏ ਗਏ


ਬਰੇਕਿੰਗ ਨਿਊਜ਼–  ਏਅਰ ਇੰਡੀਆ ਦੇ ਤਿੰਨ ਵੱਡੇ ਅਧਿਕਾਰੀ ਹਟਾਏ ਗਏ 

ਨਵੀਂ ਦਿੱਲੀ 

ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਇੱਕ ਅਹਿਮ ਫੈਸਲਾ ਲੈਂਦੇ ਹੋਏ ਏਅਰ ਇੰਡੀਆ ਦੇ ਤਿੰਨ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ। ਅਹਿਮਦਾਬਾਦ ਵਿੱਚ ਹੋਈ ਜਹਾਜ ਦੀ ਵੱਡੀ ਦੁਰਘਟਨਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਸਰਕਾਰੀ ਨਿਊਜ਼ ਏਜੰਸੀ ਪੀਟੀਆਈ ਦੇ ਹਵਾਲੇ ਤੋਂ ਆਈ ਖਬਰ ਦੇ ਅਨੁਸਾਰ ਤਿੰਨ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਪੋਰਟ ਚੈੱਕ ਕਰਨ ਵਾਲੇ ਅਕਾਊਂਟੇਬਲ ਮੈਨੇਜਰ ਨੂੰ ਵੀ ਸ਼ੋਅ ਕਿਸ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਹੋਰ ਵੀ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਹਨ। ਜਹਾਜ ਦੇ ਡਿੱਗਣ ਦੀ ਘਟਨਾ ਦੀ ਜਾਂਚ ਫਿਲਹਾਲ ਜਾਰੀ ਹੈ।