:

ਲੁਧਿਆਣਾ ਪੱਛਮੀ ਵਿੱਚ ਵੋਟਾਂ ਦੀ ਗਿਣਤੀ ਜਾਰੀ, 14 ਵਿੱਚੋਂ ਪਹਿਲੇ ਪੰਜ ਰਾਊਂਡਾਂ ਵਿੱਚ ਆਮ ਆਦਮੀ ਪਾਰਟੀ ਅੱਗੇ


ਲੁਧਿਆਣਾ ਪੱਛਮੀ ਵਿੱਚ ਵੋਟਾਂ ਦੀ ਗਿਣਤੀ ਜਾਰੀ, 14 ਵਿੱਚੋਂ ਪਹਿਲੇ ਪੰਜ ਰਾਊਂਡਾਂ ਵਿੱਚ ਆਮ ਆਦਮੀ ਪਾਰਟੀ ਅੱਗੇ 

ਲੁਧਿਆਣਾ 

ਲੁਧਿਆਣਾ ਪੱਛਮੀ ਦੀਆਂ ਜਿਮਨੀ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। 14 ਦੇ ਵਿੱਚੋਂ ਪੰਜ ਰਾਊਂਡ ਗਿਣਤੀ ਕੰਪਲੀਟ ਹੋ ਚੁੱਕੀ ਹੈ। ਜਿਸ ਦੇ ਵਿੱਚ ਆਮ ਆਦਮੀ ਪਾਰਟੀ 2500 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਪਹਿਲਾਂ ਹੀ ਲੀਡ ਵੱਧ ਕੇ 4 ਹਜਾਰ ਹੋ ਗਈ ਸੀ। ਲੇਕਿਨ ਹੁਣ ਇੱਕ ਵਾਰ ਫਿਰ ਲੀਡ ਘੱਟ ਰਹੀ ਹੈ। ਰਾਜਨੀਤਿਕ ਜਾਣਕਾਰ ਦੱਸਦੇ ਹਨ ਕਿ ਫਸਵੀ ਟੱਕਰ ਦੇ ਵਿੱਚ ਆਮ ਆਦਮੀ ਪਾਰਟੀ ਇਹ ਸੀਟ ਜਿੱਤ ਜਾਵੇਗੀ। ਜੇਕਰ ਆਮ ਆਦਮੀ ਪਾਰਟੀ ਸੀਟ ਜਿੱਤਦੀ ਹੈ ਤਾਂ ਕਿਆਸ ਲਗਾਏ ਜਾ ਰਹੇ ਹਨ ਕਿ ਦਿੱਲੀ ਤੋਂ ਐਮਐਲਏ ਇਲੈਕਸ਼ਨ ਹਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਵਿੱਚ ਜਾ ਸਕਦੇ ਹਨ। ਕਿਉਂਕਿ ਸੰਜੀਵ ਅਰੋੜਾ ਰਾਜਸਭਾ ਮੈਂਬਰ ਹਨ ਅਤੇ ਸੀਟ ਜਿੱਤਣ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਵੇਗਾ।