ਦੇਖੋ ਸਵੇਰੇ ਸਵੇਰੇ ਕਿੱਥੇ ਚੱਲ ਗਈਆਂ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ
- Repoter 11
- 07 Jul, 2025 11:02
ਦੇਖੋ ਸਵੇਰੇ ਸਵੇਰੇ ਕਿੱਥੇ ਚੱਲ ਗਈਆਂ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ
ਨਿਊਜ਼ ਡੈਸਕ
ਪੰਜਾਬ ਸਵੇਰੇ ਸਵੇਰੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਜਿਲਾ ਜਲੰਧਰ ਦੇ ਸ਼ਾਹਕੋਟ ਏਰੀਆ ਦੀ ਦੱਸੀ ਜਾ ਰਹੀ ਹੈ। ਇੱਥੇ ਇੱਕ ਰੇਲਵੇ ਫਾਟਕਾਂ ਦੇ ਕੋਲ ਮੋਟਰਸਾਈਕਲ ਸਵਾਰ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਗੋਲੀਆਂ ਚੱਲੀਆਂ। ਜਿਸ ਵਿੱਚ ਬਦਮਾਸ਼ ਜਖਮੀ ਹੋ ਗਏ। ਬਦਮਾਸ਼ਾਂ ਕੋਲੋਂ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਬੈਠੇ ਹੋਏ ਬਾਹਰਲੇ ਦੇਸ਼ ਵਿੱਚ ਬੈਠੇ ਹੋਏ ਗੈਂਗਸਟਰਾਂ ਦੇ ਇਸ਼ਾਰੇ ਤੇ ਇਹ ਕੰਮ ਕਰਦੇ ਸਨ। ਇਹ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਜਿੱਥੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਕਰਨ ਲਈ ਘੇਰਾਬੰਦੀ ਕੀਤੀ ਜਿਸ ਤੋਂ ਬਾਅਦ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ। ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚੇ ਅਤੇ ਪੂਰੀ ਪੁਲਿਸ ਮੁਸਤੈਦ ਹੋ ਗਈ ਹੈ। ਇਸ ਘਟਨਾ ਬਾਰੇ ਹੋਰ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।