ਚਿੰਤਨ ਅਤੇ ਚਿੰਤਾ ਦਾ ਵਿਸ਼ਾ ਕੀ ਪੰਜਾਬ ਵਿੱਚੋਂ ਘਟ ਰਹੇ ਨੇ ਰੋਜ਼ਗਾਰ ਅਤੇ ਨਿਵੇਸ਼ ਦੇ ਮੌਕੇ, ਪੰਜਾਬ ਸਰਕਾਰ ਵਪਾਰੀਆਂ ਤੇ ਮਾਰ ਰਹੀ ਜੀਐਸਟੀ ਦੀਆਂ ਰੇਡਾਂ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਲੁਧਿਆਣਾ ਪਹੁੰਚ ਕੇ ਮੱਧ ਪ੍ਰਦੇਸ਼ ਵਿੱਚ ਇੰਡਸਟਰੀ ਲਗਵਾਉਣ ਦੀ ਕਰ ਰਹੇ ਨੇ ਕੋਸ਼ਿਸ਼
- Repoter 11
- 08 Jul, 2025 10:40
ਚਿੰਤਨ ਅਤੇ ਚਿੰਤਾ ਦਾ ਵਿਸ਼ਾ
ਕੀ ਪੰਜਾਬ ਵਿੱਚੋਂ ਘਟ ਰਹੇ ਨੇ ਰੋਜ਼ਗਾਰ ਅਤੇ ਨਿਵੇਸ਼ ਦੇ ਮੌਕੇ, ਪੰਜਾਬ ਸਰਕਾਰ ਵਪਾਰੀਆਂ ਤੇ ਮਾਰ ਰਹੀ ਜੀਐਸਟੀ ਦੀਆਂ ਰੇਡਾਂ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਲੁਧਿਆਣਾ ਪਹੁੰਚ ਕੇ ਮੱਧ ਪ੍ਰਦੇਸ਼ ਵਿੱਚ ਇੰਡਸਟਰੀ ਲਗਵਾਉਣ ਦੀ ਕਰ ਰਹੇ ਨੇ ਕੋਸ਼ਿਸ਼
ਨਿਊਜ਼ ਡੈਸਕ। ਸਮਾਚਾਰ ਪੰਜਾਬ
ਪੰਜਾਬ ਦੇ ਵਪਾਰੀ ਇਨੀ ਦਿਨੀ ਜੀਐਸਟੀ ਵੱਲੋਂ ਤੰਗ ਕੀਤੇ ਜਾਣ ਦੀ ਲਗਾਤਾਰ ਦੁਹਾਈ ਦੇ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਪੂਰਾ ਦਿਨ ਉਹ ਦੁਕਾਨ ਤੇ ਬੈਠ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਇਕੱਠਾ ਕਰਕੇ ਦਿੰਦੇ ਹਨ ਪਰ ਫਿਰ ਵੀ ਉਹਨਾਂ ਨੂੰ ਚੋਰ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ। ਵਪਾਰੀਆਂ ਦੇ ਟੈਕਸ ਨਾਲ ਹੀ ਪੂਰਾ ਸਿਸਟਮ ਚਲਦਾ ਹੈ। ਇੱਕ ਪਾਸੇ ਵਪਾਰੀ ਸਰਕਾਰ ਤੋਂ ਦੁਖੀ ਹਨ ਉਧਰ ਦੂਜੇ ਪਾਸੇ ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਲੁਧਿਆਣਾ ਵਿੱਚ ਪਹੁੰਚ ਕੇ ਉਥੋਂ ਦੇ ਵੱਡੇ ਵਪਾਰੀਆਂ ਅਤੇ ਇੰਡਸਟਰੀ ਵਾਲਿਆਂ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਇੱਕ ਇੱਕ ਕਰਕੇ ਉਹ ਸਾਰਿਆਂ ਨੂੰ ਮਿਲੇ ਉਹਨਾਂ ਟੈਕਸਟਾਈਲ ਅਤੇ ਹੋਰ ਯੂਨਿਟਾਂ ਨੂੰ ਮੱਧ ਪ੍ਰਦੇਸ਼ ਵਿੱਚ ਸਥਾਪਿਤ ਕਰਨ ਦੀ ਬੇਨਤੀ ਕੀਤੀ ਅਤੇ ਨਾਲ ਹੀ ਕਿਹਾ ਕਿ ਤੁਸੀਂ ਉੱਥੇ ਪਹੁੰਚੋ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਸਿੰਗਲ ਵਿੰਡੋ ਨਾਲ ਸਾਰੀਆਂ ਫਾਈਲਾਂ ਕਲੀਅਰ ਹੋਣੀਆਂ। ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਲੁਧਿਆਣੇ ਵਾਲੇ ਇੰਡਸਟਰੀ ਵਾਲਿਆਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਿੱਚ ਖਾਸ ਰੁਚੀ ਦਿਖਾਈ। ਆਉਣ ਵਾਲੇ ਸਮੇਂ ਵਿੱਚ ਕਰੀਬ 15 ਹਜਾਰ ਕਰੋੜ ਰੁਪਏ ਤੋਂ ਵੱਧ ਦੇ ਯੂਨਿਟ ਮੱਧ ਪ੍ਰਦੇਸ਼ ਵਿੱਚ ਲੁਧਿਆਣਾ ਵਾਲੇ ਸਥਾਪਿਤ ਕਰਨਗੇ। ਜਿਸ ਨਾਲ 20 ਤੋਂ 25 ਉਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਹ ਗੰਭੀਰ ਚਿੰਤਨ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਨਵੀਂ ਇੰਡਸਟਰੀ ਅਤੇ ਇਨਵੈਸਟਮੈਂਟ ਪੰਜਾਬ ਦੇ ਵਿੱਚ ਪੈਰ ਕਿਉਂ ਨਹੀਂ ਪਸਾਰ ਰਹੀ ਹੈ। ਜਿਸ ਨਾਲ ਇੱਥੇ ਵਪਾਰ, ਜੀਐਸਟੀ, ਕਲੈਕਸ਼ਨ ਅਤੇ ਰੋਜ਼ਗਾਰ ਵਧਣ ਦੀ ਸੰਭਾਵਨਾ ਹੋਵੇ।