ਲੈਂਡ ਪੋਲਿੰਗ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ ਭਾਜਪਾ, ਕੇਵਲ ਢਿੱਲੋ ਨੇ ਕਰ ਦਿੱਤਾ ਐਲਾਨ – ਇੱਕ ਇੰਚ ਜਮੀਨ ਵੀ ਅਕੁਾਇਰ ਨਹੀਂ ਹੋਣ ਦਿੱਤੀ ਜਾਵੇਗੀ
- Repoter 11
- 08 Jul, 2025 14:07
ਲੈਂਡ ਪੋਲਿੰਗ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ ਭਾਜਪਾ, ਕੇਵਲ ਢਿੱਲੋ ਨੇ ਕਰ ਦਿੱਤਾ ਐਲਾਨ – ਇੱਕ ਇੰਚ ਜਮੀਨ ਵੀ ਅਕੁਾਇਰ ਨਹੀਂ ਹੋਣ ਦਿੱਤੀ ਜਾਵੇਗੀ
ਬਰਨਾਲਾ
ਲੈਂਡ ਪੋਲਿੰਗ ਨੀਤੀ ਪੰਜਾਬ ਸਰਕਾਰ ਦਾ ਨਵਾਂ ਡਰਾਮਾ ਹੈ। ਜਿਸ ਦਾ ਪੰਜਾਬੀਆਂ ਨੂੰ ਨੁਕਸਾਨ ਹੋਣਾ ਹੈ। ਇਹ ਗੱਲ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋ ਨੇ ਕਹੀ। ਉਨਾ ਕਿਹਾ ਕਿ ਲੈਂਡ ਪੋਲਿੰਗ ਨੀਤੀ ਦੀ ਨਵੀਂ ਸਕੀਮ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਇਸ ਦੇ ਤਹਿਤ ਹਜ਼ਾਰਾਂ ਏਕੜ ਪੰਜਾਬ ਦੀ ਜਮੀਨ ਅਕੁਾਇਰ ਕੀਤੀ ਜਾਵੇਗੀ। ਜਿਸ ਦਾ ਪੰਜਾਬੀਆਂ ਨੂੰ ਸਿੱਧਾ ਨੁਕਸਾਨ ਹੋਵੇਗਾ। ਉਨਾ ਕਿਹਾ ਕਿ ਭਾਜਪਾ ਇਸ ਦਾ ਡੱਟ ਕੇ ਵਿਰੋਧ ਕਰੇਗੀ। ਪੰਜਾਬ ਦੀ ਇੱਕ ਇੰਚ ਜਮੀਨ ਵੀ ਐਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਤਕੜਾ ਸੰਘਰਸ਼ ਸ਼ੁਰੂ ਹੋਵੇਗਾ। ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਖੜੀ ਹੈ। ਸੂਬੇ ਦੇ ਮੁੱਖ ਮੰਤਰੀ ਪੂਰੀ ਤਰਹਾਂ ਫੇਲ ਸਾਬਤ ਹੋਏ ਹਨ। ਸਰਕਾਰ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਕਾਨੂੰਨ ਦੀ ਸਥਿਤੀ ਵੀ ਪੂਰੀ ਤਰਹਾਂ ਖਰਾਬ ਹੈ। ਸਰਕਾਰ ਦਾ ਡੇਢ ਸਾਲ ਬਚਿਆ ਹੈ। 2017 ਵਿੱਚ ਭਾਜਪਾ ਦੀ ਸਰਕਾਰ ਪੱਕੇ ਤੌਰ ਤੇ ਬਣੇਗੀ। ਉਹਨਾਂ ਕਿਹਾ ਕਿ ਅਗਰ ਕਿਸੇ ਦੀ ਜਮੀਨ ਧੱਕੇ ਨਾਲ ਅਕੁਾਇਰ ਕੀਤੀ ਜਾਂਦੀ ਹੈ ਤਾਂ ਭਾਜਪਾ ਉਸ ਦਾ ਵਿਰੋਧ ਕਰੇਗੀ।
ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਵੇਗੀ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੈਂਪ ਲਗਾਵੇਗੀ ਇਹ ਕੈਂਪ ਅੱਜ ਤੋਂ ਸ਼ੁਰੂ ਹੋ ਰਹੇ ਹਨ ਇਸ ਵਿੱਚ ਸਿਰਫ ਫਾਰਮ ਹੀ ਨਹੀਂ ਭਰੇ ਜਾਣਗੇ ਸਗੋਂ ਆਨਲਾਈਨ ਅਪਡੇਟ ਕਰਕੇ ਸਾਰੀਆਂ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਦਿੱਤਾ ਜਾਵੇਗਾ