ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ
- Repoter 11
- 08 Jul, 2025 17:54
ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ
ਬਰਨਾਲਾ
ਅਸ਼ਵਨੀ ਸ਼ਰਮਾ ਜੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਰਜਿੰਦਰ ਉੱਪਲ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਹੰਡਿਆਇਆ ਬਾਜ਼ਾਰ ਵਿਖੇ ਲੱਡੂ ਵੰਡੇ ਗਏ। ਭਾਜਪਾ ਆਗੂ ਰਜਿੰਦਰ ਉੱਪਲ ਦੀ ਅਗਵਾਈ ਵਿੱਚ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਭਾਜਪਾ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਇਸ ਮੌਕੇ ਤੇ ਰਜਿੰਦਰ ਉੱਪਲ ਨੇ ਕਿਹਾ ਕਿ ਭਾਜਪਾ ਲਗਾਤਾਰ ਮਜਬੂਤ ਹੋ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਵਿੱਚ ਭਾਜਪਾ ਦਾ ਵਿਸ਼ਵਾਸ਼ ਵੱਧ ਰਿਹਾ ਹੈ 2027 ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਸਰਕਾਰ ਆਵੇਗੀ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਲੀਡਰ ਮੰਡਲ ਪ੍ਰਧਾਨ ਬਲਜਿੰਦਰ ਸਿੰਘ ਟੀਟੂ, ਸ੍ਰੀ ਪ੍ਰੇਮ ਪ੍ਰੀਤਮ ਜੀ, ਸੋਮਨਾਥ ਜੀ, ਕੁਲਦੀਪ ਸੋਰੀਆ ਜੀ, ਪ੍ਰੇਮ ਸੇਠਾ ਜੀ, ਉਪਿੰਦਰ ਸਰਪੰਚ ਜੀ, ਐਕਸ ਸਰਵਿਸਮੈਨ ਸੈਲ ਗੁਰਮੀਤ ਸਿੰਘ ਸਿੱਧੂ ਜੀ, ਮੰਡਲ ਪ੍ਰਧਾਨ ਈਸਟ ਮਨੀਸ਼ ਕੁਮਾਰ, ਡਾਕਟਰ ਪੰਪੋਸ਼ ਕੌਲ ਜੀ, ਨੰਦ ਲਾਲ ਜੀ, ਸ਼ਮਸ਼ੇਰ ਭੰਡਾਰੀ ਜੀ, ਸਤੀਸ਼ ਕੁਮਾਰ ਮੋਚਾ ਜੀ, ਬੇਅੰਤ ਸਿੰਘ ਐਸਸੀ ਮੋਰਚਾ, ਰੋਹਿਤ ਕੁਮਾਰ, ਸੁਖਵਿੰਦਰ ਸਿੰਘ ਕਾਲੀ, ਡਾਕਟਰ ਗਗਨਦੀਪ ਸ਼ਰਮਾ, ਜਗਦੀਪ ਸਿੰਘ ਜੱਗਾ, ਜੀਵਨ ਧੋਲਾ ਜੀ, ਹਨੀ ਸ਼ਰਮਾ ਜੀ ਆਦੀ ਵਰਕਰ ਸਾਹਿਬਾਨ ਹਾਜ਼ਰ ਰਹੇ|