Make my trip ਮੇਕ ਮਾਈ ਟਰਿਪ ਕੰਪਨੀ ਤੇ ਅਦਾਲਤ ਨੇ ਠੋਕਿਆ 80 ਹਜ਼ਾਰ ਦਾ ਜੁਰਮਾਨਾ
- Repoter 11
- 09 Jul, 2025 10:46
ਮੇਕ ਮਾਈ ਟਰਿਪ ਕੰਪਨੀ ਤੇ ਅਦਾਲਤ ਨੇ ਠੋਕਿਆ 80 ਹਜ ਦਾ ਜੁਰਮਾਨਾ
ਚੰਡੀਗੜ੍ਹ
ਚੰਡੀਗੜ੍ਹ ਦੇ ਕੰਜੂਮਰ ਕੋਰਟ ਨੇ 'ਮੇਕ ਮਾਈ ਟਰਿਪ' make my trip ਕੰਪਨੀ ਤੇ 80 ਦਾ ਜੁਰਮਾਨਾ ਠੋਕਿਆ ਹੈ ਅਤੇ ਨਾਲ ਵਿਆਜ ਸਹਿਤ ਸ਼ਿਕਾਇਤ ਕਰਤਾ ਨੂੰ ਇਹ ਰਾਸ਼ੀ ਅਦਾ ਕਰਨ ਦੇ ਹੁਕਮ ਦਿੱਤੇ ਹਨ। ਸ਼ਿਕਾਇਤ ਕਰਤਾ ਨਵਪ੍ਰੀਤ ਸਿੰਘ ਜੋ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਉਹਨਾਂ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਕਿ ਮੇਕ ਮਾਈ ਟਰਿਪ ਤੋਂ ਉਨਾਂ ਨੇ ਇੱਕ ਟੂਰ ਖਰੀਦਿਆ ਸੀ। ਆਖਰੀ ਟਾਈਮ ਤੇ ਟੂਰ ਕੈਂਸਲ ਕਰ ਦਿੱਤਾ। ਉਨਾ ਕਿਹਾ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਇੱਕ ਸਰਪ੍ਰਾਈਜ਼ ਗਿਫਟ ਦੇ ਤੌਰ ਤੇ ਉਸਦਾ ਜਨਮਦਿਨ ਗੋਆ ਵਿੱਚ ਮਨਾਉਣਾ ਚਾਹੁੰਦੇ ਸੀ। 26 ਮਈ 2023 ਨੂੰ ਉਸ ਦੀ ਬੇਟੀ ਦਾ ਜਨਮਦਿਨ ਮਨਾਉਣਾ ਸੀ ਲੇਕਿਨ ਆਖਰੀ ਟਾਈਮ ਤੇ ਕੰਪਨੀ ਨੇ ਟਰਿਪ ਕੈਂਸਲ ਕਰ ਦਿੱਤਾ। ਇਸ ਨਾਲ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ। ਜਿਸ ਦੇ ਚਲਦਿਆਂ ਉਹਨਾਂ ਨੇ ਅਰਜੀ ਦਾਇਰ ਕੀਤੀ। ਇਸ ਤੇ ਸੁਣਵਾਈ ਕਰਦਿਆਂ ਹੋਇਆ ਅਦਾਲਤ ਨੇ ਮੇਕ ਮਾਈ ਟਰਿਪ ਕੰਪਨੀ ਨੂੰ ਹਰਜਾਨਾ ਅਤੇ ਜੁਰਮਾਨਾ ਲਾਇਆ ਹੈ।