– ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਦੀ ਮੁੱਖ ਮੰਤਰੀ ਨੂੰ ਅਪੀਲ – ਬਰਨਾਲੇ ਵਿੱਚ ਸਿਖਰਾਂ ਤੇ ਪਹੁੰਚੇ ਭ੍ਰਿਸ਼ਟਾਚਾਰ ਨੂੰ ਪਾਈ ਜਾਵੇ ਨਕੇਲ
- Repoter 11
- 30 Jul, 2025 15:57
– ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਦੀ ਮੁੱਖ ਮੰਤਰੀ ਨੂੰ ਅਪੀਲ
– ਬਰਨਾਲੇ ਵਿੱਚ ਸਿਖਰਾਂ ਤੇ ਪਹੁੰਚੇ ਭ੍ਰਿਸ਼ਟਾਚਾਰ ਨੂੰ ਪਾਈ ਜਾਵੇ ਨਕੇਲ
– ਛੋਟੇ ਆਗੂ ਭਰਿਸ਼ਟਾਚਾਰ ਕਰਨ ਅਤੇ ਵੱਡੇ ਆਗੂ ਨੂੰ ਪਤਾ ਨਾ ਹੋਵੇ ਇਹ ਸੰਭਵ ਨਹੀਂ– ਗੁਰਦੀਪ ਬਾਠ ਬਰਨਾਲਾ
ਈਸ਼ਾ ਸ਼ਰਮਾ। ਬਰਨਾਲਾ
ਟਰੱਕ ਯੂਨੀਅਨ ਦੀ ਜਮੀਨ ਦਾ ਕਰੋੜਾਂ ਰੁਪਏ ਦੀ ਜਮੀਨ ਕਰੀਬ 6500 ਰੁਪਏ ਪ੍ਰਤੀ ਸਲਾਨਾ ਤੇ ਸੰਗਰੂਰ ਦੀ ਇੱਕ ਔਰਤ ਨੂੰ ਪਟੇ ਤੇ ਦੇਣ ਦੇ ਮਾਮਲੇ ਮਾਮਲਾ ਭਖਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਜਿਲਾ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜੋ ਭਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਉਸ ਤੇ ਨਕੇਲ ਪਾਈ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਬਰਨਾਲਾ ਦੇ ਮੌਜੂਦਾ ਪ੍ਰਧਾਨ ਹਰਦੀਪ ਸਿੰਘ ਵੱਲੋਂ ਰਾਏਕੋਟ ਰੋਡ ਤੇ ਟਰੱਕ ਯੂਨੀਅਨ ਦੀ ਪਈ ਕਰੋੜਾਂ ਰੁਪਏ ਦੀ ਜਮੀਨ ਸਿਰਫ 6500 ਰੁਪਏ ਸਲਾਨਾ ਉਪਰ ਆਪਣੇ ਕਿਸੇ ਚਹੇਤੇ ਨੂੰ ਦੇ ਦਿੱਤੀ ਪਟੇ ਤੇ 20 ਸਾਲਾਂ ਵਾਸਤੇ ਦੇ ਦਿੱਤੀ ਹੈ ਅਤੇ ਸ਼ਰਤ ਰੱਖੀ ਹੈ ਕਿ 15 ਸਾਲ ਵਾਸਤੇ ਉਹ ਇਸ ਨੂੰ ਹੋਰ ਲੈ ਸਕਦੇ ਹਨ। ਉਹਨਾਂ ਕਿਹਾ ਕਿ ਟਰੱਕ ਯੂਨੀਅਨ ਦੀ ਜ਼ਮੀਨ ਮਮੂਲੀ ਕੀਮਤ ਤੇ ਕਿਸੇ ਨੂੰ ਦੇ ਦੇਣ ਤੇ ਭਰਿਸ਼ਟਾਚਾਰ ਦੀ ਸਿੱਧਾ ਉਦਾਹਰਨ ਹੈ। ਉਹਨਾਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਮੌਜੂਦਾ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਤੇ ਵੀ ਨਿਸ਼ਾਨਾ ਲਗਾਇਆ। ਉਹਨਾਂ ਕਿਹਾ ਕਿ ਜਿਲਾ ਬਰਨਾਲਾ ਦੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਆਦਮੀ ਪਾਰਟੀ ਦੀ ਅਗਵਾਈ ਕਰ ਰਿਹਾ ਹੈ ਅਤੇ ਹਰਦੀਪ ਸਿੱਧੂ ਵੀ ਉਹਨਾਂ ਦਾ ਹੀ ਇੱਕ ਸਮਰਥਕ ਆਗੂ ਹੈ। ਇਹ ਬਿਲਕੁਲ ਸੰਭਵ ਨਹੀਂ ਹੈ ਕਿ ਛੋਟੇ ਆਗੂ ਭਰਿਸ਼ਟਾਚਾਰ ਕਰਨ ਅਤੇ ਵੱਡੇ ਆਗੂ ਨੂੰ ਪਤਾ ਨਾ ਹੋਵੇ। ਇਸ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਸਰਕਾਰ ਨੇ ਜਲੰਧਰ ਦੇ ਇੱਕ ਐਮਐਲਏ ਨੂੰ ਭਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਉਸੇ ਤਰ੍ਹਾਂ ਹੀ ਬਰਨਾਲਾ ਵਿੱਚ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਨਾਲ ਹੀ ਪਾਰਟੀ ਦੀ ਬਚੀ ਖੁਸ਼ੀ ਇੱਜਤ ਬਚ ਸਕੇ ਵੀ ਨਹੀਂ ਤਾਂ ਅੱਜ ਉਹਨਾਂ ਵਰਗੇ ਲੋਕ ਸ਼ਰਮ ਮਹਿਸੂਸ ਕਰ ਰਹੇ ਹਨ ਕਿ ਅਸੀਂ ਕੀ ਕਹਿ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਅਤੇ ਸੱਤਾ ਤੇ ਕਾਬਜ਼ ਲੋਕ ਹੁਣ ਕਿਸ ਤਰ੍ਹਾਂ ਦੀਆਂ ਗਲਤ ਹਰਕਤਾਂ ਤੇ ਉਤਰੇ ਹੋਏ ਹਨ। ਉਹਨਾਂ ਕਿਹਾ ਕਿ ਨਗਰ ਕੌਂਸਲ ਬਰਨਾਲਾ, ਨਗਰ ਕੌਂਸਲ ਧਨੌਲਾ ਹਰ ਜਗਹਾ ਤੇ ਭਰਿਸ਼ਟਾਚਾਰ ਦੇਖਣ ਨੂੰ ਮਿਲ ਰਿਹਾ ਹੈ। ਟਰੱਕ ਯੂਨੀਅਨ ਦੀ ਜਮੀਨ ਕਾਗਜ਼ਾਂ ਵਿੱਚ ਤਾਂ ਆਪਣੇ ਚਹੇਤਿਆਂ ਨੂੰ ਦੇ ਦਿੱਤੀ ਗਈ ਹੈ ਪਰ ਧਰਾਤਲ ਤੇ ਅਗਰ ਕੋਈ ਉਸ ਤੇ ਕਬਜ਼ਾ ਕਰਨ ਆਏਗਾ ਤਾਂ ਉਹ ਅਜਿਹਾ ਨਹੀਂ ਕਰਨ ਦੇਣਗੇ। ਸਾਰੇ ਟਰੱਕ ਯੂਨੀਅਨ ਦੇ ਆਗੂ ਉਹਨਾਂ ਨਾਲ ਹਨ ਜੇਕਰ ਉਹਨਾਂ ਨੂੰ ਆਪਣੀ ਜਾਨ ਵੀ ਦੇਣੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ। ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਉੱਪਰ ਲੱਗ ਰਹੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਹਨ। ਇਸ ਗੱਲ ਨੂੰ ਸਾਬਤ ਕਰਨਗੇ।