– ਆਮ ਦੇ ਦੋ ਖਾਸ ਆਗੂਆਂ ਨੂੰ ਤਿੰਨ-ਤਿੰਨ ਅਹੁਦੇ – ਪਰਮਿੰਦਰ ਭੰਗੂ ਨੂੰ ਯੋਜਨਾ ਬੋਰਡ ਦਾ ਚੇਅਰਮੈਨ ਅਤੇ ਇਸ਼ਵਿੰਦਰ ਜੰਡੂ ਨੂੰ ਮੈਂਬਰ ਬਣਾਇਆ ਗਿਆ
- Repoter 11
- 07 Aug, 2025 11:31
– ਆਮ ਦੇ ਦੋ ਖਾਸ ਆਗੂਆਂ ਨੂੰ ਤਿੰਨ-ਤਿੰਨ ਅਹੁਦੇ
– ਪਰਮਿੰਦਰ ਭੰਗੂ ਨੂੰ ਯੋਜਨਾ ਬੋਰਡ ਦਾ ਚੇਅਰਮੈਨ ਅਤੇ ਇਸ਼ਵਿੰਦਰ ਜੰਡੂ ਨੂੰ ਮੈਂਬਰ ਬਣਾਇਆ ਗਿਆ
ਬਰਨਾਲਾ
ਆਮ ਦੇ ਦੋ ਖਾਸ ਆਗੂਆਂ ਨੂੰ ਜਿਲੇ ਦਾ ਤੀਸਰਾ ਵੱਡਾ ਅਹੁਦਾ ਦਿੱਤਾ ਗਿਆ। ਹੁਣ ਦੋਨੇ ਆਗੂਆਂ ਕੋਲ ਤਿੰਨ ਤਿੰਨ ਅਹੁਦੇ ਹਨ। ਆਮ ਆਦਮੀ ਪਾਰਟੀ ਵਿੱਚ ਕਈ ਚਿਹਰੇ ਅਜਿਹੇ ਵੀ ਹਨ ਜੋ ਪਿਛਲੇ 12 ਸਾਲਾਂ ਤੋਂ ਸਿਰਫ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਕਈਆਂ ਨੂੰ ਲਗਾਤਾਰ ਗੱਫੇ ਮਿਲ ਰਹੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 'ਆਪ' ਆਗੂ ਪਰਮਿੰਦਰ ਸਿੰਘ ਭੰਗੂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਜਦੋਂ ਕਿ 'ਆਪ' ਆਗੂ ਇਸ਼ਵਿੰਦਰ ਸਿੰਘ ਜੰਡੂ ਨੂੰ ਉਨ੍ਹਾਂ ਦੇ ਨਾਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਆਗੂਆਂ ਦਾ ਪਾਰਟੀ ਵਿੱਚ ਤੀਜਾ ਸਭ ਤੋਂ ਵੱਡਾ ਅਹੁਦਾ ਹੈ। ਪਰਮਿੰਦਰ ਸਿੰਘ ਭੰਗੂ ਆਮ ਆਦਮੀ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਨ। ਇਸ ਦੇ ਨਾਲ ਹੀ ਉਹ ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। 'ਆਪ' ਆਗੂ ਇਸ਼ਵਿੰਦਰ ਸਿੰਘ ਜੰਡੂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਨ। ਇਸ ਦੇ ਨਾਲ ਹੀ ਉਹ ਬਰਨਾਲਾ ਕਲੱਬ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਨੂੰ ਹੁਣ ਯੋਜਨਾ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਲੈ ਕੇ ਵਰਕਰਾਂ ਵਿੱਚ ਗੁੱਸਾ ਹੈ। ਇੱਕ ਵਰਕਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪਾਰਟੀ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਉਸ ਤੋਂ ਵਰਕਰ ਬਹੁਤ ਨਾਰਾਜ਼ ਹਨ। ਸਰਕਾਰ ਦਾ ਲਗਭਗ ਡੇਢ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਪਾਰਟੀ ਲਈ ਜੀ ਤੋੜ ਮਿਹਨਤ ਕਰਨ ਵਾਲੇ ਵਰਕਰ ਪਾਰਟੀ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਹਨ। ਉਧਰ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਇਹ ਫੈਸਲਾ ਵੱਡੇ ਆਗੂਆਂ ਨੇ ਕਰਨਾ ਹੁੰਦਾ ਹੈ ਕਿ ਕਿਸ ਆਗੂ ਨੂੰ ਕਿਸ ਜਗਹਾ ਤੇ ਬਿਠਾਉਣਾ ਹੈ।