:

ਕੀ ਆਮ ਆਦਮੀ ਪਾਰਟੀ ਨੇਤਾ ਮਨੀਸ਼ ਸਿਸੋਦੀਆ ਤੇ ਹੋਵੇਗਾ ਪਰਚਾ ਦਰਜ, ਕਿਸ ਨੇ ਕੀਤੀ ਤੱਥਾਂ ਸਹਿਤ ਸ਼ਿਕਾਇਤ... ਪੜੋ


ਕੀ ਆਮ ਆਦਮੀ ਪਾਰਟੀ ਨੇਤਾ ਮਨੀਸ਼ ਸਿਸੋਦੀਆ ਤੇ ਹੋਵੇਗਾ ਪਰਚਾ ਦਰਜ, ਕਿਸ ਨੇ ਕੀਤੀ ਤੱਥਾਂ ਸਹਿਤ ਸ਼ਿਕਾਇਤ... ਪੜੋ 

ਚੰਡੀਗੜ੍ਹ 

ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਮਨੀਸ਼ ਸਿਸੋਦੀਆ ਤੇ ਕਿ ਐਫਆਈਆਰ ਦਰਜ ਹੋਣ ਜਾ ਰਹੀ ਹੈ। ਇਹ ਸਵਾਲ ਹੁਣ ਗੰਭੀਰ ਬਣਿਆ ਹੋਇਆ ਹੈ। ਕਿਉਂਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਜਿਸ ਨੂੰ ਕਰੜੇ ਹੱਥੀ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ। ਉਹਨਾਂ ਦੀ ਤਿੰਨ ਪੇਜਾਂ ਦੀ ਇੱਕ ਚਿੱਠੀ ਸਾਹਮਣੇ ਆਈ ਹੈ। ਜਿਸ ਵਿੱਚ ਉਹਨਾਂ ਨੇ ਮਨੀਸ਼ ਸਿਸੋਦੀਆ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸੰਵਿਧਾਨ ਦੇ ਉਲਟ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ ਸਿਸੋਦੀਆ ਆਪਣੀ ਪਾਰਟੀ ਪ੍ਰੋਗਰਾਮ ਵਿੱਚ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਪੂਰਾ ਜ਼ੋਰ ਲਾ ਦੇਣਾ ਹੈ। ਸਾਲ 2017 ਵਿੱਚ ਸਾਮ, ਦਾਮ, ਦੰਡ, ਭੇਦ ਹਰ ਤਰ੍ਹਾਂ ਦੀ ਨੀਤੀ ਅਪਣਾ ਕੇ ਆਪਾਂ ਨੇ ਫਿਰ ਤੋਂ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ। ਇਸ ਨੂੰ ਵਿਰੋਧੀ ਪਾਰਟੀਆਂ ਗੈਰ ਸੰਵਿਧਾਨਿਕ ਦੱਸ ਦੀਆਂ ਹਨ। ਹੁਣ ਇਸ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਹੋ ਗਈ ਹੈ। ਇਸ ਵਿੱਚ ਇਲੈਕਸ਼ਨ ਕਮਿਸ਼ਨ ਦਾ ਰੁੱਖ ਕੀ ਹੋਵੇਗਾ ਅਤੇ ਰਾਜ ਸੱਤਾ ਨੂੰ ਬਦਲਾਓ ਦਾ ਨਾਅਰਾ ਦੇ ਕੇ ਆਈ ਆਮ ਆਦਮੀ ਪਾਰਟੀ ਦਾ ਇਸ ਪ੍ਰਤੀ ਕੀ ਰੁੱਖ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।