:

ਬਰੇਕਿੰਗ ਨਿਊਜ਼... ਦਿੱਲੀ ਦੀ ਮੁੱਖ ਮੰਤਰੀ ਤੇ ਹਮਲਾ..


ਬਰੇਕਿੰਗ ਨਿਊਜ਼... ਦਿੱਲੀ ਦੀ ਮੁੱਖ ਮੰਤਰੀ ਤੇ ਹਮਲਾ.. 

ਨਵੀਂ ਦਿੱਲੀ 

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਸਵੇਰ ਦੇ ਸਮੇਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਵਾਸਤੇ ਰੱਖੀ ਗਈ ਮੀਟਿੰਗ ਦੇ ਦੌਰਾਨ ਗੁਜਰਾਤ ਦੇ ਰਹਿਣ ਵਾਲੇ ਰਜੇਸ਼ ਨਾਂ ਦੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਗੰਭੀਰ ਤੌਰ ਤੇ ਜਖਮੀ ਹੋ ਗਈ। ਉਹਨਾਂ ਦੇ ਸਿਰ ਵਿੱਚ ਸੱਟ ਵੱਜੀ ਹੈ ਕੁਝ ਲੋਕਾਂ ਦੇ ਅਨੁਸਾਰ ਦੋਸ਼ੀ ਰਜੇਸ਼ ਵੱਲੋਂ ਮੁੱਖ ਮੰਤਰੀ ਦੇ ਥੱਪੜ ਮਾਰਿਆ ਗਿਆ ਹੈ। ਲੇਕਿਨ ਸੀਐਮ ਹਾਊਸ ਦੇ ਅਧਿਕਾਰੀਆਂ ਨੇ ਥੱਪੜ ਮਾਰਨ ਦੀ ਖਬਰ ਨੂੰ ਗਲਤ ਦੱਸਿਆ ਹੈ‌। ਉਹਨਾਂ ਕਿਹਾ ਕਿ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਧੱਕਾ ਦਿੱਤਾ ਗਿਆ। ਜਿਸ ਤੋਂ ਬਾਅਦ ਉਹਨਾਂ ਦੇ ਸਿਰ ਤੇ ਸੱਟ ਲੱਗੀ ਹੈ। ਮੌਕੇ ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਉਥੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ।