ਬਰਨਾਲਾ ਦੇ ਪਿੰਡ ਦੀਪਗੜ੍ਹ ਦੇ ਭਾਜਪਾ ਦੇ ਕੈਂਪ ਵਿੱਚ ਪੈ ਗਿਆ ਭੜਥੂ.... ਦੇਖੋ ਕੀ ਹੋਇਆ ਤੇ ਕੀ ਹੈ ਪੂਰਾ ਮਾਮਲਾ
- Repoter 11
- 20 Aug, 2025 20:35
ਬਰਨਾਲਾ ਦੇ ਪਿੰਡ ਦੀਪਗੜ੍ਹ ਦੇ ਭਾਜਪਾ ਦੇ ਕੈਂਪ ਵਿੱਚ ਪੈ ਗਿਆ ਭੜਥੂ.... ਦੇਖੋ ਕੀ ਹੋਇਆ ਤੇ ਕੀ ਹੈ ਪੂਰਾ ਮਾਮਲਾ
ਬਰਨਾਲਾ
ਜਿਲਾ ਬਰਨਾਲਾ ਦੇ ਕਸਬਾ ਭਦੌੜ ਦੇ ਪਿੰਡ ਦੀਪਗੜ੍ਹ ਦੇ ਵਿੱਚ ਭਾਜਪਾ ਵੱਲੋਂ ਲਗਾਏ ਗਏ ਕੈਂਪ ਦੇ ਵਿੱਚ ਭੜਥੂ ਪੈ ਗਿਆ। ਜਿਸ ਨਾਲ ਮਾਹੌਲ ਤਨਾ ਪੂਰਨ ਹੋ ਗਿਆ ਮੌਕੇ ਤੇ ਪੁਲਿਸ ਪਹੁੰਚੀ ਅਤੇ ਕੈਂਪ ਨੂੰ ਬੰਦ ਕਰਵਾ ਦਿੱਤਾ ਭਾਜਪਾ ਆਗੂ ਇਸ ਨੂੰ ਸੂਬਾ ਸਰਕਾਰ ਦੀ ਸਾਜਿਸ਼ ਦੱਸ ਰਹੇ ਹਨ।ਜਦਕਿ ਪੁਲਿਸ ਦਾ ਕਹਿਣਾ ਹੈ ਕਿ ਕੈਂਪ ਲਗਾਉਣ ਵਾਸਤੇ ਕੋਈ ਪ੍ਰਵਾਣਗੀ ਨਹੀਂ ਸੀ। ਅਤੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ। ਹੋਇਆ ਇੰਜ ਕੀ ਭਾਜਪਾ ਦੇ ਪਿਛਲੇ ਦੋ ਮਹੀਨਿਆਂ ਤੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਲੋਕਾਂ ਦੇ ਕਾਰਡ ਬਣਾਉਣ ਦੇ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਕੇਂਦਰ ਸਰਕਾਰ ਦੀ ਪੈਨਸ਼ਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਦੇ ਘਰ ਆਈ ਸਮਾਨ ਕਾਰਡ ਵਰਗੀਆਂ ਕਈ ਸਹੂਲਤਾਂ ਦੇ ਕਾਰਨ ਮੌਕੇ ਤੇ ਭਾਜਪਾ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਹਨ। ਇਹ ਕੈਂਪ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਹਨ ਪਰ ਪਿੰਡ ਦੀਪਗੜ ਦੇ ਵਿੱਚ ਅਚਾਨਕ ਇਸ ਨੂੰ ਪੁਲਿਸ ਵੱਲੋਂ ਬੰਦ ਕਰਵਾ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਤੇ ਜ਼ਿਲ੍ਾ ਪ੍ਰਧਾਨ ਯਾਦਵਿੰਦਰ ਸ਼ੈਟੀ ਦਾ ਕਹਿਣਾ ਹੈ ਕਿ ਇਹ ਕੈਂਪ ਦੋ ਮਹੀਨਿਆਂ ਤੋਂ ਚੱਲ ਰਹੇ ਸਨ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਇਹ ਲੋਕਾਂ ਦੀ ਸਹੂਲਤ ਵਾਸਤੇ ਹੀ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਰੋਣਾ ਰੋਂਦੀ ਹੈ ਕਿ ਕੇਂਦਰ ਸਰਕਾਰ ਸਾਨੂੰ ਸਹੂਲਤਾਂ ਨਹੀਂ ਦਿੰਦੀ। ਦੂਜੇ ਪਾਸੇ ਜੋ ਸਹੂਲਤਾਂ ਕੇਂਦਰ ਸਰਕਾਰ ਦੀਆਂ ਹਨ ਉਹ ਲੋਕਾਂ ਤੱਕ ਪਹੁੰਚਾਉਣ ਲਈ ਸਿੱਧੇ ਕੈਂਪ ਲਗਾਉਂਦੇ ਹਨ। ਲੇਕਿਨ ਉਹਨਾਂ ਨੂੰ ਇੱਕ ਸਾਜਿਸ਼ ਦੇ ਤਹਿਤ ਰੋਕਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਹਾਈ ਕਮਾਨ ਨੂੰ ਦੱਸ ਦਿੱਤਾ ਹੈ ।ਅਜਿਹੇ ਖਬਰਾਂ ਸਾਰੇ ਜਿਲਿਆਂ ਚੋਂ ਆ ਰਹੀਆਂ ਹਨ। ਉਧਰ ਦੂਜੇ ਪਾਸੇ ਪੁਲਿਸ ਸਟੇਸ਼ਨ ਭਦੌੜ ਦੇ ਐਸਐਚਓ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਆਈ ਸੀ ਜਿਸ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਸੀ ਕਿ ਕੁਝ ਪ੍ਰਾਈਵੇਟ ਲੋਕ ਪਿੰਡ ਦੇ ਵਿੱਚ ਇੱਕ ਕੈਂਪ ਲਗਾ ਕੇ ਬੈਠੇ ਹਨ ਅਤੇ ਲੋਕਾਂ ਦਾ ਕੀਮਤੀ ਡਾਟਾ ਇਕੱਠਾ ਕਰ ਰਹੇ ਹਨ। ਇਸ ਨੂੰ ਦੇਖਣ ਦੇ ਲਈ ਉਹ ਮੌਕੇ ਤੇ ਪਹੁੰਚੇ ਸਨ। ਜਦੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਭਾਜਪਾ ਵਰਕਰ ਅਤੇ ਕੁਝ ਹੋਰ ਲੋਕ ਆਪਸ ਵਿੱਚ ਤਕਰਾਰਬਾਜੀ ਕਰ ਰਹੇ ਸਨ। ਇਸ ਦੇ ਚਲਦਿਆਂ ਉਹਨਾਂ ਨੇ ਕੈਂਪ ਨੂੰ ਬੰਦ ਕਰਵਾਇਆ ਸੀ। ਕਿਉਂਕਿ ਕੈਂਪ ਲਗਾਉਣ ਦੀ ਕੋਈ ਪ੍ਰਵਾਨਗੀ ਨਹੀਂ ਸੀ ਇਹ ਮਾਮਲਾ ਉਹਨਾਂ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੰਦਾ ਹੈ। ਅਗਰ ਕੋਈ ਇਸ ਤਰਹਾਂ ਦਾ ਕੈਂਪ ਲਗਾਇਆ ਜਾਂਦਾ ਹੈ ਤਾਂ ਸਿਵਿਲ ਪ੍ਰਸ਼ਾਸਨ ਤੋਂ ਉਸ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ।
-- ਮੌਕੇ ਤੇ ਪਹੁੰਚੇ ਪਿੰਡ ਦੇ ਸਰਪੰਚ ਅਤੇ ਭਾਜਪਾ ਆਗੂਆਂ ਵਿੱਚ ਹੋਈ ਤਕਰਾਰਬਾਜ਼ੀ
ਮੌਕੇ ਤੇ ਪਿੰਡ ਦਾ ਸਰਪੰਚ ਵੀ ਪਹੁੰਚ ਗਿਆ ਅਤੇ ਭਾਜਪਾ ਆਗੂਆਂ ਨਾਲ ਉਸਦੀ ਤਕਰਾਰਬਾਜ਼ੀ ਹੋਈ। ਹੋਰ ਕਈ ਲੋਕ ਸਨ ਜਿਨਾਂ ਨਾਲ ਇਹ ਤਕਰਾਰਬਾਜ਼ੀ ਚੱਲਦੀ ਰਹੀ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਇਹ ਰਾਜਨੀਤੀ ਹੋ ਰਹੀ ਹੈ। ਇਹ ਕੈਂਪ ਲੋਕਾਂ ਦੀ ਸਹੂਲਤ ਵਾਸਤੇ ਹਨ ਤਾਂ ਕਿ ਕੇਂਦਰ ਦੀਆਂ ਜੋ ਸਕੀਮਾਂ ਹਨ। ਲੋਕ ਉਸ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਲੇਕਿਨ ਆਪਦੀ ਰਾਜਨੀਤਿਕ ਚੌਧਰ ਵਾਸਤੇ ਸੱਤਾਧਾਰੀ ਪਾਰਟੀ ਗਲਤ ਤਰੀਕੇ ਨਾਲ ਕੈਂਪ ਬੰਦ ਕਰਵਾ ਰਹੀ ਹੈ। ਇਸ ਨਾਲ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਹੈ।