ਬਿੱਗ ਬਰੇਕਿੰਗ – ਟਰੱਕ ਯੂਨੀਅਨ ਦੇ ਮਸਲੇ ਵਿੱਚ ਮੀਤ ਹੇਅਰ ਐਂਡ ਪਾਰਟੀ ਦੇ ਪ੍ਰਧਾਨ ਨੇ ਫਰੋਲ ਦਿੱਤੇ ਪੋਤੜੇ – ਐਮਪੀ ਮੀਤ ਹੇਅਰ ਅਤੇ ਉਹਨਾਂ ਦੇ ਓਐਸਡੀ ਤੇ ਲਗਾਏ ਸਿੱਧੇ ਦੋਸ਼
- Repoter 11
- 24 Aug, 2025 11:28
ਬਿੱਗ ਬਰੇਕਿੰਗ – ਟਰੱਕ ਯੂਨੀਅਨ ਦੇ ਮਸਲੇ ਵਿੱਚ ਮੀਤ ਹੇਅਰ ਐਂਡ ਪਾਰਟੀ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਫਰੋਲ ਦਿੱਤੇ ਪੋਤੜੇ
– ਐਮਪੀ ਮੀਤ ਹੇਅਰ ਅਤੇ ਉਹਨਾਂ ਦੇ ਓਐਸਡੀ ਤੇ ਲਗਾਏ ਸਿੱਧੇ ਦੋਸ਼
– ਗੁਰਦੀਪ ਬਾਠ ਨੇ ਦੁਪਹਿਰ ਸਵਾ ਦੋ ਵਜੇ ਰੱਖੀ ਕਾਨਫਰੰਸ
ਬਰਨਾਲਾ
ਟਰੱਕ ਯੂਨੀਅਨ ਬਰਨਾਲਾ ਦੀ ਕਰੋੜਾਂ ਰੁਪਏ ਦੀ ਰਾਏਕੋਟ ਰੋਡ ਤੇ ਪਈ ਜਮੀਨ 6500 ਰੁਪਏ ਸਲਾਨਾ ਤੇ ਇੱਕ ਪ੍ਰਾਈਵੇਟ ਬੰਦੇ ਨੂੰ ਦੇਣ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਉਹਨਾਂ ਦੀ ਟੀਮ ਦੇ ਪੋਤੜੇ ਫਰੋਲ ਦਿੱਤੇ ਹਨ। ਸਿੱਧੇ ਤੌਰ ਤੇ ਉਹਨਾਂ ਦੋਸ਼ ਲਾਇਆ ਕਿ ਇਹ ਜਮੀਨ ਉਹਨਾਂ ਨੇ ਗੁਰਮੀਤ ਸਿੰਘ ਮੀਤ ਹੇਅਰ ਦੇ ਓਐਸਡੀ ਸਾਬਕਾ ਪਟਵਾਰੀ ਹਸਨਪ੍ਰੀਤ ਭਾਰਦਵਾਜ ਦੇ ਕਹਿਣ ਤੇ ਦਿੱਤੀ ਸੀ। ਆਨਲਾਈਨ ਚੈਨਲ ਟੋਕ ਵਿਦ ਰਤਨ ਨੂੰ ਦਿੱਤੀ ਇੰਟਰਵਿਊ ਵਿੱਚ ਹਰਦੀਪ ਸਿੱਧੂ ਨੇ ਕਿਹਾ ਕਿ ਉਹਨਾਂ ਨਾਲ ਪਹਿਲਾਂ ਪ੍ਰਤੀ ਮਹੀਨਾ ਦੇਣ ਦੀ 50 ਹਜਾਰ ਰੁਪਏ ਪ੍ਰਤੀ ਮਹੀਨਾ ਇਹ ਜਮੀਨ ਦੇਣ ਦੀ ਗੱਲ ਹੋਈ ਸੀ। ਲੇਕਿਨ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਕਾਗਜ ਸਾਈਨ ਕਰਨ ਲਈ ਬੁਲਾਇਆ ਗਿਆ ਤਾਂ ਉਥੇ ਕਾਗਜ ਤੇ 6500 ਸਲਾਨਾ ਲਿਖਿਆ ਹੋਇਆ ਸੀ। ਇਸ ਤੇ ਉਹਨਾਂ ਨੇ ਇਤਰਾਜ ਲਗਾਇਆ ਤਾਂ ਉਥੋਂ ਹੀ ਬੰਦਿਆਂ ਨੇ ਉਹਨਾਂ ਦੀ ਹਸਨਪ੍ਰੀਤ ਨਾਲ ਗੱਲਬਾਤ ਕਰਾਈ ਉਹਨਾਂ ਨੇ ਕਿਹਾ ਕਿ ਇਹ ਜਮੀਨ ਇੱਕ ਵਾਰੀ ਇਸ ਤਰਾਂ ਲਿਖਿਆ ਜਾਵੇਗਾ ਬਾਅਦ ਦੇ ਵਿੱਚ ਇੱਕ ਹੋਰ ਡਾਕੂਮੈਂਟ ਤਿਆਰ ਹੋਵੇਗਾ। ਉਹਨਾਂ ਕਿਹਾ ਕਿ ਇਹ ਪੂਰਾ ਮਸਲਾ ਉਜਾਗਰ ਹੋਣ ਤੋਂ ਬਾਅਦ ਹੁਣ ਸਾਰਾ ਇਲਜ਼ਾਮ ਉਹਨਾਂ ਤੇ ਲਗਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਇਸ ਸੰਬੰਧੀ ਉਹਨਾਂ ਨੇ ਐਮਪੀ ਸਾਹਿਬ ਨੂੰ ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਫੋਨ ਨਹੀਂ ਚੁੱਕਿਆ। ਇੱਕ ਵਿਅਕਤੀ ਨੇ ਉਹਨਾਂ ਨੂੰ ਦੱਸਿਆ ਕਿ ਬਾਈ ਜੀ ਤੁਹਾਡੇ ਤੋਂ ਬਹੁਤ ਗੁੱਸੇ ਹਨ ਅਤੇ ਹੁਣ ਸਾਰੇ ਹੀ ਬੰਦੇ ਤੁਹਾਨੂੰ ਇਸ ਪ੍ਰਧਾਨਗੀ ਤੋਂ ਹਟਾਉਣਾ ਚਾਹੁੰਦੇ ਹਨ ਕਿਉਂਕਿ ਤੁਸੀਂ ਉਹਨਾਂ ਨੂੰ ਕਦੇ ਵੀ ਰਿਸੀਵ ਕਰਨ ਨਹੀਂ ਜਾਂਦੇ। ਜਦੋਂ ਉਹ ਚੰਡੀਗੜ੍ਹ ਤੋਂ ਆਉਂਦੇ ਹਨ।
– ਮੈਂ ਪਹਿਲਾਂ ਹੀ ਕਿਹਾ ਸੀ ਕਿ ਇੱਕ ਇਕੱਲਾ ਪ੍ਰਧਾਨ ਐਡਾ ਵੱਡਾ ਫੈਸਲਾ ਨਹੀਂ ਕਰ ਸਕਦਾ
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਹਿ ਰਹੇ ਹਨ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਇਕੱਲਾ ਇਹ ਕੰਮ ਨਹੀਂ ਕਰ ਸਕਦਾ। ਇਸ ਪਿੱਛੇ ਪੂਰੀ ਜੁੰਡਲੀ ਹੈ ਇਹ ਹੁਣ ਕਲੀਅਰ ਹੋ ਗਿਆ ਹੈ। ਹੁਣ ਉਹ ਉਮੀਦ ਕਰਦੇ ਹਨ ਕਿ ਇਸ ਮਸਲੇ ਵਿੱਚ ਪ੍ਰਸ਼ਾਸਨ ਕੋਈ ਕਾਰਵਾਈ ਕਰੇਗਾ।
ਗੁਰਦੀਪ ਬਾਠ ਨੇ ਇਸ ਮੁੱਦੇ ਤੇ ਰੱਖੀ ਪ੍ਰੈਸ ਕਾਨਫਰੰਸ
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇਸ ਮੁੱਦੇ ਤੇ ਸਵਾ 2 ਵਜੇ ਪ੍ਰੈਸ ਕਾਨਫਰਸ ਰੱਖੀ ਹੈ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਤੇ ਲੋਕਾਂ ਵੱਲੋਂ ਕੀਤੇ ਗਏ ਵਿਸ਼ਵਾਸ ਅਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦਾ ਮੀਤ ਹੇਅਰ ਅਤੇ ਉਹਨਾਂ ਦੇ ਲੋਕਾਂ ਨੇ ਕਤਲ ਕਰ ਦਿੱਤਾ ਹੈ। ਹੁਣ ਕੱਲੀ ਕੱਲੀ ਗੱਲ ਦਾ ਜਵਾਬ ਉਹ ਮੀਤ ਹੇਅਰ ਤੋਂ ਲੈਣਗੇ।