:

ਗੁਰਦੀਪ ਬਾਠ ਨੇ ਫਿਰ ਤੋਂ ਬੁਲਾਈ ਪ੍ਰੈਸ ਕਾਨਫਰੰਸ, ਬਰਨਾਲੇ ਦੀ ਰਾਜਨੀਤਿਕ ਗਰਮੀ ਵਧੀ


ਗੁਰਦੀਪ ਬਾਠ ਨੇ ਫਿਰ ਤੋਂ ਬੁਲਾਈ ਪ੍ਰੈਸ ਕਾਨਫਰੰਸ, ਬਰਨਾਲੇ ਦੀ ਰਾਜਨੀਤਿਕ ਗਰਮੀ ਵਧੀ

ਬਰਨਾਲਾ 

ਕੱਲ ਨੂੰ ਦੁਪਹਿਰ 2 ਵਜੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਗੁਰਦੀਪ ਸਿੰਘ ਬਾਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਗੂਆਂ ਨੂੰ ਲਗਾਤਾਰ ਵੱਖ-ਵੱਖ ਮੁੱਦਿਆਂ ਤੇ ਘੇਰ ਰਹੇ ਹਨ। ਟਰੱਕ ਯੂਨੀਅਨ ਵਾਲਾ ਮਾਮਲਾ ਹਾਲੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ। ਇਸ ਤੋਂ ਬਾਅਦ ਇੱਕ ਨਵੇਂ ਮੁੱਦੇ ਨੂੰ ਲੈ ਕੇ ਗੁਰਦੀਪ ਬਾਠ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਦਿੱਤੀ ਕਿ ਰੇਡੀਅਂਟ ਪਲਾਜਾ ਹੋਟਲ ਦੇ ਵਿੱਚ ਦੁਪਹਿਰੇ 2 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਸੂਤਰਾਂ ਦੇ ਅਨੁਸਾਰ ਇਹ ਪ੍ਰੈਸ ਕਾਨਫਰੰਸ ਨਗਰ ਕੌਂਸਲ ਵਿੱਚ ਪਿਛਲੇ ਦਿਨਾਂ ਵਿੱਚ ਹੋਏ ਕੰਮਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਗੁਰਦੀਪ ਬਾਠ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਦੁਪਹਿਰ 2 ਵਜੇ ਇਹ ਕਾਨਫਰੰਸ ਵਿੱਚ ਨਵੇਂ ਖੁਲਾਸੇ ਕੀਤੇ ਜਾਣਗੇ।


ਦੱਸ ਦਈਏ ਕਿ ਟਰੱਕ ਯੂਨੀਅਨ ਦੇ ਮੁੱਦੇ ਨੂੰ ਲੈ ਕੇ ਕੀਤੀ ਗਈ ਗੁਰਦੀਪ ਬਾਠ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਰਕਾਰ ਵਾਲੀ ਧਿਰ ਪੂਰੀ ਤਰਹਾਂ ਤੇ ਬੈਕ ਫੁੱਟ ਤੇ ਹੈ। ਫਿਲਹਾਲ ਉਸ ਤੇ ਡੈਮੇਜ ਕੰਟਰੋਲ ਚੱਲ ਰਿਹਾ ਸੀ। ਇੱਕ ਨਵੇਂ ਮੁੱਦੇ ਨੂੰ ਲੈ ਕੇ ਗੁਰਦੀਪ ਬਾਠ ਫਿਰ ਤੋਂ ਲੋਕਾਂ ਦੇ ਸਾਹਮਣੇ ਹਾਜ਼ਰ ਹੋ ਰਹੇ ਹਨ।