:

ਬਰੇਕਿੰਗ ਦੇਖੋ ਪੰਜਾਬ ਦੇ ਕਿਸ ਐਮਐਲਏ ਤੇ ਹੋ ਗਿਆ ਰੇਪ ਦਾ ਪਰਚਾ ਦਰਜ


ਬਰੇਕਿੰਗ
ਦੇਖੋ ਪੰਜਾਬ ਦੇ ਕਿਸ ਐਮਐਲਏ ਤੇ ਹੋ ਗਿਆ ਰੇਪ ਦਾ ਪਰਚਾ ਦਰਜ

ਚੰਡੀਗੜ੍ਹ 

ਪੰਜਾਬ ਦੇ ਇਕ ਵਿਧਾਇਕ ਤੇ ਰੇਪ ਦਾ ਪਰਚਾ ਦਰਜ ਹੋ ਗਿਆ ਹੈ। ਦੋਸ਼ ਵੀ ਲੱਗ ਰਹੇ ਹਨ ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਸਾਥੀਆਂ ਨੇ ਪੁਲਿਸ ਦੇ ਗੋਲੀ ਚਲਾਈ ਅਤੇ ਵਿਧਾਇਕ ਫਰਾਰ ਹੋ ਗਿਆ।


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਆਪ ਦੀ ਕੇਂਦਰੀ ਟੀਮ ਦਾ ਵਿਰੋਧ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਤੇ ਰੇਪ ਦਾ ਪਰਚਾ ਦਰਜ ਹੋਇਆ ਹੈ। ਇਹ ਪਰਚਾ ਉਹਨਾਂ ਦੀ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਦਾ ਇਸ ਵਿਧਾਇਕ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਇਸ ਦੀ ਸੁਰੱਖਿਆ ਵੀ ਵਾਪਸ ਲੈ ਰਹੀ ਸੀ।  ਇਸ ਤੋਂ ਕਿਆਸਕਾਰੀਆਂ ਲੱਗ ਰਹੀਆਂ ਸਨ ਕਿ ਹੁਣ ਪੰਜਾਬ ਪੁਲਿਸ ਦਾ ਰਵਈਆ ਆਪਣੀ ਹੀ ਸਰਕਾਰ ਦੇ ਵਿੱਚ ਇਸ ਵਿਧਾਇਕ ਦੇ ਖਿਲਾਫ ਬਦਲ ਜਾਵੇ ਗਾ। ਇਸ ਤੋਂ ਬਾਅਦ ਵਿਧਾਇਕ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਇਹ ਸਭ ਰਾਜਨੀਤੀ ਹੋ ਰਹੀ ਹੈ ਉਸ ਦੀ ਪਹਿਲੀ ਪਤਨੀ ਨੇ ਹੀ ਉਸ ਦੇ ਦੋਸ਼ ਲਾ ਦਿੱਤੇ ਹਨ। ਇਹਨਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਨੇ ਸਿਰਫ ਇਨਾ ਕਿਹਾ ਸੀ ਕਿ ਆਪਾਂ ਲੋਕਾਂ ਨੂੰ ਜਵਾਬ ਦੇਣਾ ਹੈ ਤੇ ਲੋਕਾਂ ਨੇ ਵੋਟਾਂ ਮੰਗਣ ਵੇਲੇ ਸਾਡੇ ਛਿੱਤਰ ਮਾਰਨੇ ਹਨ। ਕਿਉਂਕਿ ਆਪਾਂ ਸਿਰਫ ਦਿੱਲੀ ਦੀ ਟੀਮ ਤੇ ਨਿਰਭਰ ਹੋ ਕੇ ਰਹਿ ਗਏ ਹਾਂ ਇਸ ਤੋਂ ਬਾਅਦ ਹੀ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ।