:

ਟ੍ਰਾਈਡੈਂਟ ਗਰੁੱਪ ਦਾ ਵੱਡਾ ਕਦਮ, ਬਾਢ਼ ਪੀੜਤਾਂ ਲਈ ਮਦਦ ਦਾ ਵਧਾਇਆ ਹੱਥ ਬਾਢ਼ ਰਾਹਤ ਕਾਰਜਾਂ ਨੂੰ ਮਜ਼ਬੂਤ ਕਰਨ ਲਈ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ 4,00,000 ਦਾ ਯੋਗਦਾਨ


ਟ੍ਰਾਈਡੈਂਟ ਗਰੁੱਪ ਦਾ ਵੱਡਾ ਕਦਮ, ਬਾਢ਼ ਪੀੜਤਾਂ ਲਈ ਮਦਦ ਦਾ ਵਧਾਇਆ ਹੱਥ
ਬਾਢ਼ ਰਾਹਤ ਕਾਰਜਾਂ ਨੂੰ ਮਜ਼ਬੂਤ ਕਰਨ ਲਈ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ 4,00,000 ਦਾ ਯੋਗਦਾਨ

ਬਰਨਾਲਾ, ਪੰਜਾਬ | 2 ਸਤੰਬਰ 2025



ਪੰਜਾਬ ਵਿੱਚ ਬਾਰਸ਼ਾਂ ਅਤੇ ਹੜ੍ਹ ਦੇ ਕਹਿਰ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਟ੍ਰਾਈਡੈਂਟ ਗਰੁੱਪ ਅੱਗੇ ਆਇਆ ਹੈ। ਕੰਪਨੀ ਨੇ ਰਾਹਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ 70 ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਰਾਸ਼ਨ ਸਮੱਗਰੀ ਵੰਡ ਕੇ ਸਮੇਂ ‘ਤੇ ਸਹਾਇਤਾ ਸੁਨਿਸ਼ਚਿਤ ਕੀਤੀ।
ਇਹ ਰਾਹਤ ਮੁਹਿੰਮ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਗਰੁੱਪ ਸੀਐਚਆਰਓ ਸੁਸ਼੍ਰੀ ਪੂਜਾ ਲੂਥਰਾ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ। ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਰੁਪਿੰਦਰ ਗੁਪਤਾ ਅਤੇ ਸ਼੍ਰੀ ਪਵਨ ਸਿੰਗਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। 
ਇਸ ਤੋਂ ਇਲਾਵਾ, ਟ੍ਰਾਈਡੈਂਟ ਗਰੁੱਪ ਨੇ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ ਏਸ ਆਰ) ਅਧੀਨ 4 ਲਖ ਦੀ ਰਕਮ ਦਾ ਚੈਕ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਟੀ. ਬੇਨਿਥ ਨੂੰ ਸੌਂਪਿਆ, ਤਾਂ ਜੋ ਬਾਢ਼ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲ ਸਕੇ।
ਟ੍ਰਾਈਡੈਂਟ ਗਰੁੱਪ ਦੇ ਪ੍ਰਤੀਨਿਧੀਆਂ ਨੇ ਸੰਗਠਨ ਦੀ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਕੰਪਨੀ ਹਮੇਸ਼ਾ ਜ਼ਰੂਰਤ ਦੀ ਘੜੀ ਵਿੱਚ ਲੋਕਾਂ ਦੇ ਨਾਲ ਖੜੀ ਰਹੇਗੀ। ਟ੍ਰਾਈਡੈਂਟ ਗਰੁੱਪ ਦਾ ਮੰਨਣਾ ਹੈ ਕਿ ਸਾਂਝੇ ਯਤਨ ਅਤੇ ਸੰਵੇਦਨਸ਼ੀਲਤਾ ਨਾਲ ਪ੍ਰਭਾਵਿਤ ਪਰਿਵਾਰਾਂ ਵਿੱਚ ਆਸ ਤੇ ਰਾਹਤ ਪਹੁੰਚਾਈ ਜਾ ਸਕਦੀ ਹੈ।
ਕੰਪਨੀ ਨੇ ਇਹ ਭਰੋਸਾ ਦਿੱਤਾ ਕਿ ਅੱਗੇ ਵੀ ਹਰ ਆਫ਼ਤ ਵਿੱਚ ਲੋਕਾਂ ਨਾਲ ਮਿਲ ਕੇ ਕੰਮ ਕਰੇਗੀ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਟ੍ਰਾਈਡੈਂਟ ਨੇ ਜ਼ੋਰ ਦਿੱਤਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਸਾਂਝੇ ਯਤਨ ਜੀਵਨ ਨੂੰ ਮੁੜ ਸੰਵਾਰਨ ਅਤੇ ਆਸ ਨੂੰ ਬਹਾਲ ਕਰਨ ਲਈ ਬਹੁਤ ਮਹੱਤਵਪੂਰਨ ਹਨ। ਕੰਪਨੀ ਨੇ ਸਮੁਦਾਏ ਦੀ ਭਲਾਈ ਲਈ ਲਗਾਤਾਰ ਯੋਗਦਾਨ ਦੇਣ ਅਤੇ ਇੱਕ ਜ਼ਿੰਮੇਵਾਰ ਕਾਰਪੋਰੇਟ ਵਜੋਂ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਦੁਹਰਾਇਆ।