:

ਗੁਰਸ਼ਰਨ ਸਿੰਘ ਯਾਦਗਾਰੀ ਸਮਾਗਮ ਬਰਨਾਲਾ ਵਿਖੇ 27 ਨੂੰ


ਗੁਰਸ਼ਰਨ ਸਿੰਘ ਯਾਦਗਾਰੀ  ਸਮਾਗਮ ਬਰਨਾਲਾ ਵਿਖੇ 27 ਨੂੰ 

ਬਰਨਾਲਾ 

ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਵੱਲੋਂ ਮਨਾਇਆ ਜਾਂਦਾ ਗੁਰਸ਼ਰਨ ਸਿੰਘ ਯਾਦਗਾਰੀ ਸੂਬਾਈ ਸਮਾਗਮ ਇਸ ਵਾਰ 27 ਸਤੰਬਰ ਦਿਨੇ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਜਾਏਗਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਪਲਸ ਮੰਚ ਦੀ ਸੂਬਾ ਕਮੇਟੀ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਇਸ ਵਾਰ ਪੰਜਾਬ ਅੰਦਰ ਬਣੀ ਹੜਾਂ ਦੀ ਗੰਭੀਰ ਹਾਲਤ ਕਾਰਨ ਅੰਮ੍ਰਿਤਸਰ 13 ਸਤੰਬਰ ਨੂੰ ਖਾਲਸਾ ਨਿਵਾਸ ਅੰਮ੍ਰਿਤਸਰ ਕਲਾਕਾਰ ਅਤੇ ਗੁਰਸ਼ਰਨ ਸਿੰਘ ਦੇ ਵਡੇਰੇ ਪਰਿਵਾਰ ਦੀ ਮਿਲਣੀ ਤਾਂ ਜ਼ਰੂਰ ਹੋਏਗੀ ਪਰ ਗੀਤ ਸੰਗੀਤ, ਵਿਚਾਰ ਚਰਚਾ ਅਤੇ ਨਾਟਕਾਂ ਦਾ ਪ੍ਰੋਗਰਾਮ 27 ਸਤੰਬਰ 11 ਵਜੇ ਤੋਂ 3 ਵਜੇ ਤੱਕ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੀ ਹੋਏਗਾ।
    ਇਸ ਵਿਚ ਵਿਦਵਾਨਾਂ ਦੀ ਵਿਚਾਰ ਚਰਚਾ, ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ,ਲੋਕ ਸੰਗੀਤ ਮੰਡਲੀ ਜੀਦਾ ਤੋਂ ਇਲਾਵਾ ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਨਾਟਕ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਪਲਸ ਮੰਚ ਅਤੇ ਗੁਰਸ਼ਰਨ ਸਿੰਘ ਯਾਦਗਾਰ ਟਰੱਸਟ ਵੱਲੋਂ ਮਨਾਇਆ ਜਾਏਗਾ 

  ਪਲਸ ਮੰਚ ਦੀ ਸੂਬਾ ਕਮੇਟੀ ਨੇ ਸਮੂਹ ਲੋਕ ਪੱਖੀ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।