:

ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਮਾਮਲੇ ’ਚ ਅੱਜ ਸੁਣਾਈ ਜਾਵੇਗੀ ਅਦਾਲਤ ਵੱਲੋਂ ਸਜ਼ਾ


ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਮਾਮਲੇ ’ਚ ਅੱਜ ਸੁਣਾਈ ਜਾਵੇਗੀ ਅਦਾਲਤ ਵੱਲੋਂ ਸਜ਼ਾ 


ਚੰਡੀਗੜ੍ਹ 



ਪੰਜਾਬ ਦੀ ਰਾਜਨੀਤੀ 'ਚ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਤਰਨਤਾਰਨ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ। ਜਾਣਕਾਰੀ ਮੁਤਾਬਕ, ਇਹ ਘਟਨਾ 3 ਮਾਰਚ 2013 ਦੀ ਹੈ ਜਦੋਂ ਪੀੜਿਤ ਆਪਣੀ ਮਾਸੀ ਦੇ ਪੁੱਤਰ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਗਈ ਸੀ। ਉਸ ਸਮੇਂ ਲਾਲਪੁਰਾ ਟੈਕਸੀ ਡਰਾਈਵਰ ਸੀ।
ਆਰੋਪ ਹੈ ਕਿ ਲਾਲਪੁਰਾ ਸਮੇਤ ਕੁਝ ਪੁਲਿਸ ਅਧਿਕਾਰੀਆਂ ਅਤੇ ਹੋਰ ਲੋਕਾਂ ਨੇ ਪੀੜਿਤ ਨਾਲ ਛੇੜਛਾੜ ਕੀਤੀ, ਗਲਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸਦੇ ਪਰਿਵਾਰ ਨਾਲ ਮਾਰਕੁੱਟ ਵੀ ਕੀਤੀ। ਇਸ ਮਾਮਲੇ ਵਿੱਚ ਅਦਾਲਤ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਤੰਬਰ ਨੂੰ ਫੈਸਲਾ ਸੁਣਾਇਆ।
ਅਦਾਲਤ ਨੇ ਉਸ ਸਮੇਂ ਮੌਜੂਦ ਪੁਲਿਸ ਅਧਿਕਾਰੀਆਂ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ, ਗਗਨਦੀਪ ਸਿੰਘ, ਨਰਿੰਦਰਜੀਤ ਸਿੰਘ ਅਤੇ ਗੁਰਦੀਪ ਰਾਜ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ 'ਚ ਨਹੀਂ ਭੇਜਿਆ ਗਿਆ ਪਰ ਉਨ੍ਹਾਂ ਨੂੰ ਅਦਾਲਤ ਨੇ ਤਲਬ ਕੀਤਾ ਹੈ।
ਪੀੜਿਤ ਨੇ ਕਿਹਾ ਕਿ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ ਹੈ ਅਤੇ ਹੁਣ ਅਦਾਲਤ ਤੋਂ ਉਸਨੂੰ ਇਨਸਾਫ ਮਿਲ ਰਿਹਾ ਹੈ।

---
AAP MLA Manjinder Singh Lalpura case, Punjab court verdict, Tarn Taran case 2013, Dalit girl harassment case, Punjab political news, ਮਨਜਿੰਦਰ ਸਿੰਘ ਲਾਲਪੁਰਾ, ਤਰਨਤਾਰਨ ਅਦਾਲਤ ਫੈਸਲਾ, ਪੰਜਾਬ ਖ਼ਬਰਾਂ

---
AAP MLA Manjinder Singh Lalpura has been convicted in a 2013 case by the Tarn Taran court for assault and harassment of a Dalit girl. The verdict marks a major development in Punjab politics.
---
#PunjabNews #AAPMLA #CourtVerdict #ManjinderSinghLalpura #TarnTaranCase #DalitJustice
#पंजाबसमाचार #आपविधायक #कोर्टफैसला #मनजिंदरसिंहलालपुरा #दलितन्याय #तरनतारनमामला

#ਪੰਜਾਬਖਬਰਾਂ #ਆਪਵਿਧਾਇਕ #ਅਦਾਲਤਫੈਸਲਾ #ਮਨਜਿੰਦਰਸਿੰਘਲਾਲਪੁਰਾ #ਤਰਨਤਾਰਨਮਾਮਲਾ #ਦਲਿਤਨਿਆਂ

ਤਾਜ਼ਾ ਖ਼ਬਰਾਂ
Gallery
Tags
Social Media