ਰਿਟਾਇਰ ਪਟਵਾਰੀਆਂ ਅਤੇ ਕਾਨੂੰਗੋਆਂ ਤੋਂ ਜ਼ਿਲ੍ਹਾ ਬਰਨਾਲਾ ਵਿਖੇ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗ
- Reporter 12
- 14 Oct, 2023 23:46
ਰਿਟਾਇਰ ਪਟਵਾਰੀਆਂ ਅਤੇ ਕਾਨੂੰਗੋਆਂ ਤੋਂ ਜ਼ਿਲ੍ਹਾ ਬਰਨਾਲਾ ਵਿਖੇ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗ
ਬਰਨਾਲਾ, 13 ਅਕਤੂਬਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਅਧਾਰ 'ਤੇ ਭਰਨ ਲਈ ਲਈ ਸੇਵਾਮੁਕਤ ਪਟਵਾਰੀਆਂ ਅਤੇ ਕਾਨੂੰਗੋਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਖੇ ਮਾਲ ਪਟਵਾਰੀਆਂ ਦੀਆਂ 45 ਅਸਾਮੀਆਂ ਠੇਕੇ ਦੇ ਅਧਾਰ 'ਤੇ ਭਰੀਆਂ ਜਾਣੀਆਂ ਹਨ ਅਤੇ ਇਹ ਭਰਤੀ 31 ਜਨਵਰੀ, 2024 ਤੱਕ ਮੁਕੰਮਲ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਅਸਾਮੀ ਲਈ ਬਿਨੈਕਾਰ ਦੀ ਉਮਰ 67 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਠੇਕੇ ਦੇ ਅਧਾਰ 'ਤੇ ਭਰਤੀ ਹੋਣ ਵਾਲੇ ਪਟਵਾਰੀ ਦੀ ਤਨਖਾਹ 35000/-ਰੁਪਏ ਪ੍ਰਤੀ ਮਹੀਨਾ ਹੋਵੇਗੀ। ਚਾਹਵਾਨ ਰਿਟਾਇਰ ਪਟਵਾਰੀ ਅਤੇ ਕਾਨੂੰਗੋ ਇਸ ਸਬੰਧੀ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰਬਰ 15, ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਸੀ.ਦਫਤਰ) ਬਰਨਾਲਾ ਵਿਖੇ ਬਿਨੈ ਪੱਤਰ ਮਿਤੀ 17 ਅਕਤੂਬਰ, 2023 ਤੱਕ ਦੇ ਸਕਦੇ ਹਨ।