:

ਭਾਕਿਯੂ (ਏਕਤਾ) ਡਕੌਂਦਾ ਵੱਲੋਂ DAP ਖਾਦ ਦੀ ਪੂਰਤੀ ਦੀ ਮੰਗ ਅਤੇ ਮੰਡੀਆਂ ਵਿੱਚ ਖਰੀਦ ਤੇਜ਼ ਕੀਤੀ ਜਾਵੇ


 ਭਾਕਿਯੂ (ਏਕਤਾ) ਡਕੌਂਦਾ ਵੱਲੋਂ DAP ਖਾਦ ਦੀ ਪੂਰਤੀ ਦੀ ਮੰਗ ਅਤੇ ਮੰਡੀਆਂ ਵਿੱਚ ਖਰੀਦ ਤੇਜ਼ ਕੀਤੀ ਜਾਵੇ    

ਸਹਿਣਾ 16 ਅਕਤੂਬਰ  

 ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਸਹਿਣਾ ਜ਼ਿਲ੍ਹਾ ਬਰਨਾਲਾ ਵੱਲੋਂ    ਕਿਸਾਨਾਂ ਨਾਲ ਗੱਲ ਬਾਤ ਕਰਕੇ ਪਤਾ ਲੱਗਾ ਕਿ ਇਸ ਸਮੇਂ ਕਿਸੇ ਵੀ ਸੁਸਾਇਟੀ ਚ ਜਾਂ ਮਾਰਕੀਟ ਵਿੱਚ DAP ਬਿਲਕੁਲ ਵੀ ਨਹੀਂ ਹੈ ਕਿਸਾਨਾਂ ਨੂੰ ਕੁੱਝ ਦਿਨਾਂ ਤੱਕ ਹੀ ਖਾਦ ਦੀ ਲੋੜ ਹੈ ਕਿਉਂਕਿ ਬਹੁਤ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਸਿਫਾਰਸ਼ ਤੇ ਘੱਟ ਸਮਾਂ ਲੈਣ ਵਾਲੀਆਂ ਜ਼ੀਰੀ ਦੀਆਂ ਕਿਸਮਾਂ ਦੇ ਝੋਨੇ ਦੀ ਲਵਾਈ ਕੀਤੀ ਸੀ ਜਿਸ ਦੀ ਕਟਾਈ ਜੋਰਾਂ ਤੇ ਚੱਲ ਰਹੀ ਹੈ, ਉਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨ ਲਈ ਖਾਦ ਦੀ ਜਰੂਰਤ ਹੈ ਪਰ ਸੁਸਾਇਟੀਆਂ ਚ ਜਾਂ ਮਾਰਕੀਟ ਵਿੱਚ ਖਾਦ ਬਿਲਕੁਲ ਵੀ ਨਹੀਂ, ਜਥੇਬੰਦੀ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦੀ ਹੈ ਕਿ DAP ਅਤੇ ਯੂਰੀਆ ਕਿਸਾਨਾਂ ਤੱਕ ਜਲਦੀ ਪਹੁੰਚਦੀ ਕੀਤੀ ਜਾਵੇ ਨਹੀਂ ਕਿਸਾਨਾਂ ਦੀ ਬਿਜਾਈ ਲੇਟ ਹੋਵੇਗੀ ਜਿਸ ਨਾਲ ਕਣਕ ਦੇ ਨਿਕਾਲ ਤੇ ਬੁਰਾ ਅਸਰ ਪਵੇਗਾ
ਜਥੇਬੰਦੀ ਵੱਲੋਂ ਸਰਕਾਰ ਨੂੰ ਇਹ ਤਾੜਨਾ ਕਰਦੇ ਹਾਂ ਜੇਕਰ ਖਾਦਾਂ ਜਲਦੀ ਕਿਸਾਨ ਤੱਕ ਨਹੀਂ ਪਹੁੰਚਦੀਆਂ ਤਾਂ ਜਥੇਬੰਦੀ ਕਿਸਾਨਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਅਸੀਂ ਖੁਦ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਬਹੁਤੇ ਕਿਸਾਨਾਂ ਪੰਜ ਛੇ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਕਿਉਂਕਿ ਖਰੀਦ ਏਜੰਸੀਆਂ ਵੱਲੋਂ ਬੋਲੀ ਨਹੀਂ ਲਗਾਈ ਜਾ ਰਹੀ, ਮੌਸ਼ਮ ਖਰਾਬ ਹੋਣ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਖਰੀਦ ਦੀ ਚਾਲ ਤੇਜ਼ ਕੀਤੀ ਜਾਵੇ ਮੌਸ਼ਮ ਦੀ ਖਰਾਬੀ ਨੂੰ ਦੇਖਦੇ ਹੋਏ ਮੰਡੀਆਂ ਚ ਜੀਰੀ ਨੂੰ ਢਕਣ ਦੇ ਪ੍ਰਬੰਧ ਦਰੁਸਤ ਕੀਤੇ ਜਾਣ ਅਤੇ ਲਿਫਟਿੰਗ ਨਾਲ ਦੀ ਨਾਲ ਕੀਤੀ ਜਾਵੇ ਤਾਂ ਕਿ ਮੰਡੀਆਂ ਵਿੱਚ ਜਿਆਦਾ ਰਸ਼ ਨਾ ਪਵੇ,
ਟਰੱਕਾਂ ਵਾਲਿਆਂ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੋਲੀ ਗਈ ਅਭੱਦਰ ਭਾਸ਼ਾ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ ਕਿਉਂਕਿ ਟਰੱਕ ਅਪਰੇਟਰ ਸਾਡੇ ਕਿਸਾਨ ਮਜਦੂਰ ਪਰਿਵਾਰਾਂ ਨਾਲ ਸਬੰਧਤ ਹਨ, ਸਰਕਾਰ ਆਪਣੇ ਇਨ੍ਹਾਂ ਬੇਲਗਾਮ ਲੀਡਰਾਂ ਨੂੰ ਨੱਥ ਪਾਉਣ ਨਹੀਂ ਅਜਿਹੇ ਸੰਧਵਾਂ ਸੁੰਧਵਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦਿਆਂਗੇ।

ਤਾਜ਼ਾ ਖ਼ਬਰਾਂ
Gallery
Tags
Social Media