:

ਲੋਕਾਂ ਦੀ ਸਹੂਲਤ ਲਈ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਅਸਪਾਲ ਕਲਾਂ ਦੀਆਂ ਜਨਤਕ ਥਾਵਾਂ 'ਤੇ 20 ਬੈਂਚ ਰੱਖਵਾਏ


 ਲੋਕਾਂ ਦੀ ਸਹੂਲਤ ਲਈ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਅਸਪਾਲ ਕਲਾਂ ਦੀਆਂ ਜਨਤਕ ਥਾਵਾਂ 'ਤੇ 20 ਬੈਂਚ ਰੱਖਵਾਏ

ਬਰਨਾਲਾ, 19 ਅਕਤੂਬਰ  

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡ ਅਸਪਾਲ ਕਲਾਂ ਦੇ ਲੋਕਾਂ ਦੀ ਸਹੂਲਤ ਲਈ 20 ਬੈਂਚ ਭੇਜੇ ਗਏ ਹਨ, ਜੋ ਕਿ ਪਾਰਟੀ ਆਗੂਆਂ ਤੇ ਪਿੰਡ ਦੇ ਪਤਵੰਤਿਆਂ ਦੀ ਹਾਜਰੀ ਵਿੱਚ ਪਿੰਡ ਦੀ ਵੱਖ-ਵੱਖ ਜਨਤਕ ਥਾਵਾਂ 'ਤੇ ਰੱਖਵਾਏ ਗਏ | 
ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਕਲਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵੱਲੋਂ ਵੱਖ-ਵੱਖ ਜਨਤਕ ਥਾਵਾਂ 'ਤੇ ਬੈਠਣ ਦੀ ਸਹੂਲਤ ਲਈ ਐਮ.ਪੀ. ਸੰਗਰੂਰ ਸ. ਸਿਮਰਨਜੀਤ ਸਿੰਘ ਨੂੰ  ਬੈਂਚਾਂ ਦੀ ਮੰਗ ਕੀਤੀ ਗਈ ਸੀ, ਜਿਸ ਨੂੰ  ਪੂਰਾ ਕਰਦੇ ਹੋਏ ਸ. ਮਾਨ ਵੱਲੋਂ ਪਿੰਡ ਦੀਆਂ ਵੱਖ-ਵੱਖ ਜਨਤਕ ਥਾਵਾਂ ਲਈ 20 ਬੈਂਚ ਭੇਜੇ ਗਏ ਹਨ, ਜਿਸਦੇ ਲਈ ਹਾਜਰ ਪਿੰਡ ਵਾਸੀਆਂ ਵੱਲੋਂ ਐਮ.ਪੀ. ਸ. ਮਾਨ ਦਾ ਧੰਨਵਾਦ ਕੀਤਾ ਗਿਆ | 
ਕਿਸਾਨ ਆਗੂ ਗੁਰਤੇਜ ਸਿੰਘ ਅਸਪਾਲ ਕਲਾਂ ਨੇ ਹਾਜਰੀਨ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇਕੱਲੇ ਅਜਿਹੇ ਐਮ.ਪੀ. ਹਨ, ਜਿਨ੍ਹਾਂ ਨੇ ਬਿਨ੍ਹਾਂ ਵਕਤ ਗਵਾਏ ਆਪਣੇ ਫੰਡ ਦਾ ਇੱਕ-ਇੱਕ ਪੈਸਾ ਲੋਕ ਭਲਾਈ ਲਈ ਖਰਚ ਕੀਤਾ ਹੈ, ਜਿਸਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਹਲਕੇ ਦੀ ਭਲਾਈ ਲਈ ਕਰੀਬ 2 ਕਰੋੜ 35 ਲੱਖ ਰੁਪਏ ਦੀ ਵਾਧੂ ਗ੍ਰਾਂਟ ਵੀ ਮਿਲੀ ਹੈ, ਜਦੋਂਕਿ ਜਿਆਦਾਤਰ ਐਮ.ਪੀ. ਆਪਣੇ ਨਿਰਧਾਰਿਤ ਫੰਡ ਵੀ ਵਿਕਾਸ ਕਾਰਜਾਂ ਲਈ ਸਮੇਂ ਰਹਿੰਦੇ ਵੰਡ ਨਹੀਂ ਪਾਉਂਦੇ ਅਤੇ ਵਿਕਾਸ ਕਾਰਜਾਂ ਲਈ ਉਨ੍ਹਾਂ ਦੇ ਕੋਟੇ ਵਿੱਚ ਆਉਣ ਵਾਲੀਆਂ ਗ੍ਰਾਂਟਾਂ ਵਾਪਸ ਚਲੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਸ. ਮਾਨ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੁੱਚੇ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਨਿਰੰਤਰ ਕੰਮ ਕਰ ਰਹੇ ਹਨ |
ਇਸ ਮੌਕੇ ਮਲਕੀਤ ਸਿੰਘ, ਅਵਤਾਰ ਸਿੰਘ ਤਾਰੀ, ਗੁਰਮੇਲ ਸਿੰਘ ਬਾਠ, ਸੱਤੀ ਸਿੱਧੂ, ਹਰਦੀਪ ਨੰਬਰਦਾਰ, ਬਾਵਾ ਚੇਅਰਮੈਨ, ਸੀਪੂ ਢਿੱਲੋਂ, ਗੋਬਿੰਦ ਸਿੰਘ, ਸੁਖਵੀਰ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਹਨੀ ਚਹਿਲ, ਮੋਨੀ ਪਟਿਆਲਾ, ਜੱਗੀ ਬਾਜਵਾ, ਨਾਜਰ ਬਾਜਵਾ, ਗੁਰਪਿਆਰ ਬਾਠ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ |