ਐਮਪੀ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਸਪੇਨ ਤੋਂ ਪੰਜਾਬ ਲਿਆਂਦੀ ਗਈ ਲਖਵਿੰਦਰ ਸਿੰਘ ਲੱਖਾ ਦੀ ਮ੍ਰਿਤਕ ਦੇਹ
- Reporter 12
- 21 Oct, 2023 00:43
ਐਮਪੀ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਸਪੇਨ ਤੋਂ ਪੰਜਾਬ ਲਿਆਂਦੀ ਗਈ ਲਖਵਿੰਦਰ ਸਿੰਘ ਲੱਖਾ ਦੀ ਮ੍ਰਿਤਕ ਦੇਹ
ਵਿਦੇਸ਼ ਵਿੱਚ ਹਾਰਟ ਅਟੈਕ ਨਾਲ ਹੋ ਗਈ ਸੀ ਮੌਤ, ਜੱਦੀ ਪਿੰਡ ਬਡਬਰ ਵਿਖੇ ਕੀਤਾ ਗਿਆ
ਅੰਤਿਮ ਸੰਸਕਾਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਖਵਿੰਦਰ ਸਿੰਘ ਲੱਖਾ ਦੇ ਪਰਿਵਾਰ ਨਾਲ
ਹਮਦਰਦੀ ਦਾ ਪ੍ਰਗਟਾਵਾ
ਬਰਨਾਲਾ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਬੀਤੇ ਦਿਨੀ ਵਿਦੇਸ਼ੀ ਧਰਤੀ ਸਪੇਨ ਵਿੱਚ ਦਿਲ ਦੀ ਧੜਕਣ ਰੁਕਣ ਕਾਰਨ ਅਕਾਲ ਚਲਾਣਾ ਕਰ ਗਏ ਨੌਜਵਾਨ ਲਖਵਿੰਦਰ ਸਿੰਘ ਲੱਖਾ ਪੁੱਤਰ ਸੁਖਵੰਤ ਸਿੰਘ ਪਿੰਡ ਬਡਬਰ ਦੀ ਮ੍ਰਿਤਕ ਦੇਹ ਸਪੇਨ ਤੋਂ ਪੰਜਾਬ ਲਿਆਂਦੀ ਗਈ ਅਤੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪਿੰਡ ਬਡਬਰ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਮੌਕੇ ਪਾਰਟੀ ਦੀ ਜਿਲਾ ਜਥੇਬੰਦੀ ਵੱਲੋਂ ਜਿਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਤੇ ਬੀਬੀ ਸੁਖਜੀਤ ਕੌਰ, ਸ਼ਹਿਰੀ ਪ੍ਰਧਾਨ ਕਰਮਜੀਤ ਕੌਰ, ਮਨਜੀਤ ਸਿੰਘ ਮੱਲੀ, ਰਾਜ ਸਿੰਘ ਗਿੱਲ, ਜਸਪਾਲ ਸਿੰਘ ਪ੍ਰਧਾਨ ਅਤੇ ਸਮੁੱਚੀ ਬਡਬਰ ਦੀ ਜਥੇਬੰਦੀ ਨੇ ਹਾਜ਼ਰੀ ਲਗਵਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਪਰਿਵਾਰ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਗਿਆ, ਜਿੰਨਾ ਦੀ ਕੋਸ਼ਿਸ਼ ਸਦਕਾ ਲਖਵਿੰਦਰ ਸਿੰਘ ਲੱਖਾ ਦੀ ਮ੍ਰਿਤਕ ਦੇ ਸਪੇਨ ਤੋਂ ਉਹਨਾਂ ਦੇ ਜੱਦੀ ਪਿੰਡ ਬਡਬਰ ਲਿਆਂਦੀ ਜਾ ਸਕੀ।
ਵਰਨਣ ਯੋਗ ਹੈ ਕਿ ਲਖਵਿੰਦਰ ਸਿੰਘ ਲੱਖਾ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ੀ ਧਰਤੀ ਸਪੇਨ ਗਏ ਸਨ, ਜਿੱਥੇ ਬੀਤੇ ਦਿਨੀ ਦਿਲ ਦੀ ਧੜਕਣ ਹੋਰ ਰੁਕਣ ਕਰਕੇ ਉਹ ਅਕਾਲ ਚਲਾਨਾ ਕਰ ਗਏ ਸਨ।







