26 ਅਕਤੂਬਰ ਨੂੰ ਮੋਗਾ ਵਿਖੇ ਫ਼ਲਸਤੀਨੀ ਲੋਕਾਂ ਤੇ ਢਾਹੇ ਜਾ ਰਹੇ ਜਬਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੋ -ਇਨਕਲਾਬੀ ਕੇਂਦਰ
- Repoter 11
- 21 Oct, 2023
26 ਅਕਤੂਬਰ ਨੂੰ ਮੋਗਾ ਵਿਖੇ ਫ਼ਲਸਤੀਨੀ ਲੋਕਾਂ ਤੇ ਢਾਹੇ ਜਾ ਰਹੇ ਜਬਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੋ -ਇਨਕਲਾਬੀ
ਕੇਂਦਰ
ਬਰਨਾਲਾ 20 ਅਕਤੂਬਰ
ਇਨਕਲਾਬੀ ਕੇਂਦਰ, ਪੰਜਾਬ ਦੀ ਸੂਬਾਈ ਮੀਟਿੰਗ ਵਿੱਚ 26 ਅਕਤੂਬਰ ਨੂੰ ਮੋਗਾ ਵਿਖੇ ਇਨਕਲਾਬੀ ਕੇਂਦਰ ਪੰਜਾਬ ਅਤੇ ਸੀਪੀਆਈ ਐਮ ਐਲ ਨਿਊ ਡੈਮੋਕਰੇਸੀ ਵੱਲੋਂ ਅਮਰੀਕੀ ਧਾੜਵੀਆਂ ਦੀ ਸ਼ਹਿ ਪ੍ਰਾਪਤ ਇਸਰਾਇਲ ਵੱਲੋਂ ਫ਼ਲਸਤੀਨੀ ਨੂੰ ਨਿਹੱਕੀ ਜੰਗ ਦਾ ਖਾਜਾ ਬਣਾਏ ਜਾ ਰਹੇ ਬੇਕਸੂਰ ਲੋਕਾਂ ਦੇ ਹੱਕ 'ਚ ਬੁਲੰਦ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਪ੍ਰਧਾਨ ਨਰਾਇਣ ਦੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨਾਂ ਦੀ ਜਥੇਬੰਦੀ ਦੁਨੀਆਂ ਭਰ 'ਚ ਜਿੱਥੇ ਵੀ ਕਿਰਤੀ ਲੋਕਾਂ ਤੇ ਜਬਰ ਹੁੰਦਾ ਹੈ ਉਸਦੇ ਵਿਰੁੱਧ ਡਟ ਕੇ ਖੜਦੀ ਆਈ ਹੈ ਤੇ ਇਸ ਭਿਆਨਕ ਜੰਗ ਨੂੰ ਤੁਰੰਤ ਰੋਕਣ ਦੀ ਮੰਗ ਕਰਦੀ ਹੈ। ਸੂਬਾ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਅਮਰੀਕਾ ਅਤੇ ਨਾਟੋ ਗੁੱਟ ਦੇ ਦੇਸ਼ਾਂ ਦੀ ਮਿਲੀਭੁਗਤ ਨਾਲ ਫ਼ਲਸਤੀਨ ਤੇ ਕਬਜ਼ਾ ਕਰਕੇ ਇਜਰਾਈਲ ਨੇ ਵੱਡੀ ਗਿਣਤੀ ਲੋਕਾਂ ਨੂੰ ਵਤਨੋਂ ਬੇਵਤਨ ਕਰ ਦਿੱਤਾ ਹੈ। ਹਮਾਸ ਨਾਂ ਦੀ ਜਥੇਬੰਦੀ ਵੱਲੋਂ ਕੀਤੇ ਹਮਲੇ ਦੀ ਸਜ਼ਾ ਹੁਣ ਗਾਜਾ ਪੱਟੀ 'ਚ ਵਸਦੇ ਨਿਰਦੋਸ਼ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਜਦ ਕਿ ਦਹਾਕਿਆਂ ਤੋਂ ਇਸਰਾਇਲ ਵੱਲੋਂ ਫਲਸਤੀਨੀ ਲੋਕਾਂ ਖ਼ਿਲਾਫ਼ ਤਰ੍ਹਾਂ -ਤਰ੍ਹਾਂ ਦੀ ਬੰਦਿਸ਼ਾਂ ਲਾਕੇ ਉਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਮਿਜਾਇਲਾਂ, ਬੰਬਾਂ ਨਾਲ ਲਗਭਗ ਸਾਰੀ ਗਾਜਾ ਪੱਟੀ ਤਬਾਹ ਕਰਕੇ ਕਬਰਿਸਤਾਨ 'ਚ ਬਦਲੀ ਜਾ ਰਹੀ ਹੈ। ਹਸਪਤਾਲਾਂ ਤੇ ਵੀ ਬੰਬ ਸੁੱਟੇ ਜਾ ਰਹੇ ਹਨ। ਬੱਚੇ ਬੁੱਢੇ ਰੋਟੀ ,ਪਾਣੀ,ਦਵਾਈ,ਬਿਜਲੀ ਲਈ ਤਰਸਦੇ ਪਲ ਪਲ ਮਰਨ ਲਈ ਮਜ਼ਬੂਰ ਕੀਤੇ ਹੋਏ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਦਰਦਨਾਕ ਤਸਵੀਰਾਂ, ਰੋਂਦੇ ਕੁਰਲਾਉਂਦੇ ਬੱਚੇ, ਜ਼ਖਮਾਂ ਦੀ ਤਾਬ ਨਾ ਝਲਦੇ ਮੌਤ ਦੇ ਮੂੰਹ 'ਚ ਜਾਂਦੇ ਫਲਸਤੀਨੀ ਲੋਕ ਯੂਕਰੇਨ ਤੋਂ ਬਆਦ ਇਸ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹਨ। ਇਸ ਬਹਾਨੇ ਸਾਮਰਾਜੀ ਅਪਣੇ ਹਥਿਆਰ ਵੇਚ ਰਹੇ ਹਨ। ਇਜਰਾਈਲ ਅਮਰੀਕਾ ਦੀ ਪੁਲਿਸ ਚੌਕੀ ਵਜੋਂ ਕੰਮ ਕਰ ਰਿਹਾ ਹੈ। ਅਮਰੀਕਾ ਵੱਲੋਂ ਹੁਣੇ ਹੁਣੇ ਦੋ ਅਰਬ ਡਾਲਰ ਦੇ ਹਥਿਆਰ ਯੁਕਰੇਨ ਅਤੇ ਇਜਰਾਈਲ ਨੂੰ ਵੇਚ ਕੇ ਮਨਾਂ ਮੂੰਹੀਂ ਮੁਨਾਫ਼ੇ ਕਮਾਏ ਜਾ ਰਹੇ ਹਨ। ਮੀਟਿੰਗ ਨੇ ਪੰਜਾਬ ਇਨਕਲਾਬੀ ਕੇਂਦਰ ਪੰਜਾਬ ਦੀਆਂ ਸਮੁੱਚੀਆਂ ਇਕਾਈਆਂ ਜਨਤਕ ਜਮਹੂਰੀ ਇਨਸਾਫ਼ ਪਸੰਦ ਨੂੰ 26 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ, ਅੰਦਰ ਬੱਸ ਸਟੈਂਡ ਮੋਗਾ ਵਿਖੇ ਸੀ ਪੀ ਆਈ ਮ ਲ ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਰੱਖੀ ਕਾਨਫਰੰਸ/ਮਾਰਚ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਸਾਮਰਾਜੀ ਦੇਸ਼ਾਂ ਵਲੋਂ ਸੰਸਾਰ ਵਪਾਰ ਸੰਸਥਾ ਰਾਹੀਂ ਸਾਡੇ ਦੇਸ਼ ਤੇ ਠੋਸੇ ਕਾਲੇ ਖੇਤੀ ਕਨੂੰਨਾਂ ਖ਼ਿਲਾਫ਼ ਦੁਨੀਆਂ ਭਰ ਦੇ ਲੋਕਾਂ ਨੇ ਹਰ ਪੱਖੋਂ ਸਾਡਾ ਸਾਥ ਦਿੱਤਾ ਸੀ ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਕੁੱਲ ਦੁਨੀਆਂ ਦੇ ਮਜਦੂਰਾਂ-ਕਿਸਾਨਾਂ ਦੀ ਦੁਸ਼ਮਣ ਜਮਾਤ,ਜੰਗਬਾਜ਼ ਅਮਰੀਕਾ ਅਤੇ ਇਜਰਾਈਲ ਖ਼ਿਲਾਫ਼ ਜੋਰਦਾਰ ਆਵਾਜ ਬੁਲੰਦ ਕਰੀਏ। ਉਨਾਂ ਦੱਸਿਆ ਕਿ ਦੂਨੀਆਂ ਭਰ ਦੇ ਦੇਸ਼ਾਂ 'ਚ ਇਸ ਜੰਗ ਖਿਲਾਫ਼, ਇੱਥੋਂ ਤੱਕ ਕਿ ਇਜਰਾਈਲ ਦੀ ਰਾਜਧਾਨੀ ਤਲਅਵੀਵ 'ਚ ਵੀ ਹਜਾਰਾਂ ਇਨਸਾਫ਼ ਪਸੰਦ ਇਜਰਾਈਲੀ ਲੋਕਾਂ ਨੇ ਫ਼ਲਸਤੀਨੀ ਲੋਕਾਂ ਖ਼ਿਲਾਫ਼ ਠੋਸੀ ਨਿਹੱਕੀ ਜੰਗ ਦੀ ਮੁਖ਼ਾਲਫ਼ਤ ਕੀਤੀ ਹੈ।