:

ਭਦੌੜ ਬਰਨਾਲਾ ਰੋਡ ਤੇ ਬਣੀ ਸੜਕ ਕੁਝ ਹੀ ਘੰਟਿਆਂ ਵਿੱਚ ਟੁੱਟਣੀ ਸ਼ੁਰੂਭਦੌੜ ਬਰਨਾਲਾ ਰੋਡ ਤੇ ਬਣੀ ਸੜਕ ਕੁਝ ਹੀ ਘੰਟਿਆਂ ਵਿੱਚ ਟੁੱਟਣੀ ਸ਼ੁਰੂ


ਭਦੌੜ ਬਰਨਾਲਾ ਰੋਡ ਤੇ ਬਣੀ ਸੜਕ ਕੁਝ ਹੀ ਘੰਟਿਆਂ ਵਿੱਚ ਟੁੱਟਣੀ ਸ਼ੁਰੂ

ਬਰਨਾਲਾ 23 ਅਕਤੂਬਰ 

ਬਰਨਾਲਾ ਰੋਡ ਤੇ ਤਕਰੀਬਨ 20 ਦਿਨ ਪਹਿਲਾਂ ਬਣਾਈ ਸੜਕ ਟੁੱਟ ਕੇ ਉਸ ਵਿੱਚ ਡੂੰਘੇ ਖੱਡੇ ਪੈ ਗਏ ਸਨ ਜਿਸ ਵਿੱਚ ਕਈ ਕਾਰਾਂ ਅਤੇ ਮੋਟਰਸਾਈਕਲਾਂ ਵਾਲੇ ਡਿੱਗ ਕੇ ਜਖਮੀ ਹੋ ਗਏ ਅਤੇ ਕਈਆਂ ਦੀਆਂ ਕਾਰਾਂ ਨੁਕਸਾਨੀਆਂ ਗਈਆਂ ਜਿਸ ਦਾ ਮੀਡੀਆ ਵੱਲੋਂ ਮੁੱਦਾ ਉਭਾਰ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਇਹ ਸੜਕ 21 ਅਕਤੂਬਰ ਦਿਨ ਸ਼ਨੀਵਾਰ ਨੂੰ ਪੀਡਬਲੂਡੀ ਵਿਭਾਗ ਵੱਲੋਂ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਜੋ 22 ਅਕਤੂਬਰ ਦਿਨ ਐਤਵਾਰ ਨੂੰ ਮੁਕੰਮਲ ਕਰ ਲਈ ਗਈ ਪ੍ਰੰਤੂ ਸੜਕ ਨਵੀਂ ਬਣਾਉਣ ਦੇ ਕੁਝ ਹੀ ਘੰਟੇ ਬਾਅਦ ਇਹ ਸੜਕ ਦੁਬਾਰਾ ਤੋਂ ਟੁੱਟਣੀ ਸ਼ੁਰੂ ਗਈ ਹੋ ਜਿਸ ਕਾਰਨ ਇਸੇ ਥਾਂ ਉੱਪਰ ਦੁਬਾਰਾ ਵੱਡੇ ਖੱਡੇ ਬਣਨ ਦੀ ਅਸੰਕਾ ਜਤਾਈ ਜਾ ਰਹੀ ਹੈ , ਬਰਨਾਲਾ ਰੋਡ ਤੇ ਰਹਿਣ ਵਾਲੇ ਲੋਕਾਂ ਪਾਲਾ ਸਿੰਘ, ਅਵਤਾਰ ਸਿੰਘ ਬਾਰੂ, ਤੇਜ ਸਿੰਘ, ਪਰਦੀਪ ਕੁਮਾਰ ਦਾ ਕਹਿਣਾ ਹੈ ਕਿ ਇਹ ਸੜਕ ਨੂੰ ਬਣੀ ਨੂੰ ਮਹੀਨਾ ਵੀ ਪੂਰਾ ਨਹੀਂ ਹੋਇਆ ਇਹ ਸੜਕ ਟੁੱਟਣ ਕਾਰਨ ਅਨੇਕਾਂ ਲੋਕ ਜਖਮੀ ਹੋ ਗਏ ਅਤੇ ਉਹਨਾਂ ਦੇ ਵਹੀਕਲਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਹੁਣ ਫੇਰ ਇਹ ਸੜਕ ਸਨੀਵਾਰ ਨੂੰ ਬਣਾਈ ਗਈ ਸੀ ਅਤੇ ਐਤਵਾਰ ਨੂੰ ਟੁੱਟਣੀ ਸ਼ੁਰੂ ਹੋ ਗਈ ਮਤਲਬ ਇੱਕ ਦਿਨ ਵੀ ਪੂਰਾ ਨਹੀਂ ਕੱਢ ਸਕੀ ਉਹਨਾਂ ਪੰਜਾਬ ਦੀ ਮਾਨ ਸਰਕਾਰ ਅਤੇ ਬਰਨਾਲਾ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹ ਸੜਕ ਵਧੀਆ ਮਟੀਰੀਅਲ ਪਾ ਕੇ ਵਧੀਆ ਢੰਗ ਨਾਲ ਬਣਾਈ ਜਾਵੇ ਤਾਂ ਜੋ ਇਹ ਸੜਕ ਜਲਦੀ ਟੁੱਟ ਨਾ ਸਕੇ ਅਤੇ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।