:

ਭਾਈ ਘਨੱਈਆ ਲੋਕ ਸੇਵਾ ਸੁਸਾਇਟੀ ਬਰਨਾਲਾ ਵਲੋਂ ਲਗਾਇਆ ਹਡੀਆਂ ਦਾ ਕੈਂਪ ਫਰੀ ਕੈਂਪ

0

 ਭਾਈ ਘਨੱਈਆ ਲੋਕ ਸੇਵਾ ਸੁਸਾਇਟੀ ਬਰਨਾਲਾ ਵਲੋਂ ਲਗਾਇਆ ਹਡੀਆਂ ਦਾ ਕੈਂਪ ਫਰੀ ਕੈਂਪ

ਬਰਨਾਲਾ 29 ਅਕਤੂਬਰ 

ਇਲਾਕੇ ਦੀ ਨਾਮਵਰ ਸੰਸਥਾ ਭਾਈ ਘਨੱਈਆ ਲੋਕ ਸੇਵਾ ਸੁਸਾਇਟੀ ਰਜਿ ਬਰਨਾਲਾ ਵਲੋਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੱਡੀਆਂ ਦਾ ਚੈੱਕਅਪ ਕੈਂਪ ਹਰੀ ਓਮ ਹਸਪਤਾਲ ਰਾਮਬਾਗ ਰੋਡ ਨੇੜੇ ਦਫਤਰ ਮਾਰਕੀਟ ਕਮੇਟੀ  ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਲਾਹਾ ਲਿਆ, ਗੱਲਬਾਤ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸਮਾਜਸੇਵੀ ਸੰਸਥਾ ਭਾਈ ਘਨੱਈਆ ਲੋਕ ਸੇਵਾ ਸੁਸਾਇਟੀ ਵੱਲੋਂ ਸਮੇ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜਿਸ ਵਿਚ ਗਰੀਬ ਅਤੇ ਲੋੜਬੰਦ ਲੜਕੀਆਂ ਦੇ ਵਿਆਹ, ਜਰੂਰਤ ਮੰਦਾ ਨੂੰ ਰਾਸ਼ਨ, ਸਮੇਤ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਲਾਏ ਜਾਂਦੇ ਹਨ, ਉਸ ਤਰਾਂ ਹੀ ਦਾਨੀ ਵੀਰਾ ਦੇ ਸਹਿਯੋਗ ਨਾਲ ਅੱਜ ਹੱਡੀਆਂ ਦੇ ਰੋਗਾਂ ਦਾ ਚੈੱਕਅਪ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਹਰੀ ਓਮ ਹਸਪਤਾਲ ਦੇ ਮਾਹਰ ਡਾਕਟਰ ਹਰੀਸ਼ ਮਿੱਤਲ ਦੁਆਰਾ ਆਏ ਮਰੀਜਾਂ ਦਾ ਚੈੱਕਅਪ ਕੀਤਾ ਗਿਆ, ਜਿਸ ਵਿੱਚ ਟੈਸਟ/ ਐਕਸਰੇ ਕੀਤੇ ਸਮੇਤ ਦਵਾਈਆਂ ਬਿਲਕੁੱਲ ਮੁਫ਼ਤ ਦਿੱਤੀਆਂ ਗਈਆਂ , ਇਸ ਕੈਂਪ ਵਿੱਚ ਲਗਭਗ 470 ਮਰੀਜਾ ਨੇ ਚੈੱਕਅਪ ਕਰਵਾਇਆ ,ਜਿਸ ਵਿਚ 5 ਦੇ ਕਰੀਬ ਮਰੀਜਾਂ ਦੇ ਅਪਰੇਸ਼ਨ ਲਈ ਸਮਾਂ ਦਿੱਤਾ ਗਿਆ, ਜਿਹਨਾਂ ਦਾ ਅਪਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਕੈਂਪ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਸਮਾਜ ਭਲਾਈ ਕੰਮਾ ਵਿਚ ਵਧ ਚੜ ਤੇ ਹਿੱਸਾ ਲੈਣ ਵਾਲੀ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਕਲੀਆਂ ਦੇ ਬਦਸਾਹ ਮਰਹੂਮ ਗਾਇਕ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕਰਦਿਆ ਕਿਹਾ ਕਿ ਸਮਾਜ ਵਿੱਚ ਅਜਿਹੇ ਉਪਰਾਲੇ ਕਰਨ ਵਾਲੇ ਵਿਰਲੇ ਲੋਕ ਹੀ ਹੁੰਦੇ ਹਨ, ਜਿੰਨਾ ਤੋ ਗੁਰੂ ਸਾਹਿਬ ਇਹ ਸੇਵਾ ਲੈਂਦੇ ਹਨ ਉਸ ਤਰਾ ਹੀ ਭਾਈ ਘਨੱਈਆ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਪੰਮਾ ਗੁਰਜੰਟ ਸਿੰਘ ਸੇਖਾ ਸਮੇਤ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।   ਜਿੰਨਾ ਨੇ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਕੀਤਾ,ਅੱਜ ਦੇ ਸਮੇਂ ਵਿੱਚ ਲੋਕਾਂ ਦੇ ਹਲਾਤ ਇਸ ਤਰਾ ਦੇ ਹਨ ਕਿ ਇਲਾਜ ਕਰਵਾਉਣ ਤੋਂ ਅਸਮਰਥ ਲੋਕ ਪੈਸੇ ਬਿਨਾ ਇਲਾਜ ਨਹੀਂ ਕਰਵਾ ਪਾਉਂਦੇ, ਉਹਨਾਂ ਲਈ ਅਜਿਹੇ ਕੈਂਪ ਲਾਹੇਬੰਦ ਸਾਬਤ ਹੁੰਦੇ ਹਨ। ਉਚੇਚੇ ਤੋਰ ਤੇ ਪਹੁੰਚੇ ਸਾਬਕਾ ਮੈਬਰ ਪਾਰਲੀਮੈਟ ਅਤੇ ਫੌਜਦਾਰੀ ਕੇਸ ਦੇ ਮਾਹਰ ਸੀਨੀਅਰ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਅਤੇ ਹਰੇਕ ਹਰੇਕ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੇਤ ਡਾਕਟਰੀ ਸਹੂਲਤਾਂ ਦੇ ਕੈਂਪ ਲਾ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜੌ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਇਸ ਮੌਕੇ ਪਰਮਿੰਦਰ ਸਿੰਘ ਕੇਰੇ, ਲਾਡੀ ਲੌਂਗੋਵਾਲ, ਸਾਗਰ ਚੌਹਾਨ, ਗੁਰਧਿਆਨ ਸਿੰਘ, ਗਗਨ ਸਿੰਘ, ਗੁਰਦੀਪ ਸਿੰਘ, ਬੀਰਬਲ ਸਿੰਘ, ਚਰਨਾ, ਜਗਸੀਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਸਮੇਤ ਦਾਨੀ ਵੀਰ ਹਾਜਰ ਸਨ।