ਜ਼ਿਲ੍ਹਾ ਰੋਜ਼ਗਾਰ ਬਿਊਰੋ ਬਰਨਾਲਾ ਵਿਖੇ ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਲਈ ਇੰਟਰਵਿਊ ਅੱਜ
- Admin Default
- 30 Oct, 2023 03:15
ਜ਼ਿਲ੍ਹਾ ਰੋਜ਼ਗਾਰ ਬਿਊਰੋ ਬਰਨਾਲਾ ਵਿਖੇ ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਲਈ ਇੰਟਰਵਿਊ ਅੱਜ
ਬਰਨਾਲਾ, 30 ਅਕਤੂਬਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਭਾਰਤ ਫਾਈਨੈਸ਼ੀਅਲ ਇਨਕਲੂਜ਼ਿਨ ਲਿਮਟਿਡ ਕੰਪਨੀ ਬਰਨਾਲਾ ਨਾਲ ਤਾਲਮੇਲ ਕਰਕੇ ਮਿਤੀ 31 ਅਕਤੂਬਰ, 2023 (ਦਿਨ ਮੰਗਲਵਾਰ ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਵੱਖ ਵੱਖ ਅਸਾਮੀਆਂ ਜਿਵੇਂ ਕਿ ਫੀਲਡ ਅਸਿਸਟੈਂਟ ਟ੍ਰੇਨੀ ,ਅਕਾਊਂਟੈਂਟ ਅਤੇ ਆਰ.ਓ. ਆਈ.ਟੀ. ਦੀਆਂ ਅਸਾਮੀਆ (ਕੇਵਲ ਲੜਕੇ) ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਵਿਖੇ ਇੰਟਰਵਿਊ ਲਈ ਜਾਵੇਗੀ।
ਇਸ ਸਬੰਧੀ ਜ਼ਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਯੋਗਤਾ ਘੱਟੋ ਘੱਟ ਦਸਵੀਂ,ਬੀ.ਕਾਮ/ਬੀ.ਸੀ.ਏ./ਬੀ.ਟੈਕ, ਅਤੇ ਉਮਰ 18 ਤੋਂ 28 ਸਾਲ ਹੈ।
ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈੱਸ ਵਿੱਚ ਹੋਣਾ ਲਾਜਮੀ ਹੈ।ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ।







