ਪੰਜਾਬ ਮਹਿਲਾ ਨੈੱਟਬਾਲ ਟੀਮ ਬਰਨਾਲਾ ਵਿਖੇ ਸਨਮਾਨਿਤ
- Admin Default
- 01 Nov, 2023 00:52
ਪੰਜਾਬ ਮਹਿਲਾ ਨੈੱਟਬਾਲ ਟੀਮ ਬਰਨਾਲਾ ਵਿਖੇ ਸਨਮਾਨਿਤ
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਨਗਰ ਸੁਧਾਰ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੌਮੀ ਪੱਧਰ ਉੱਤੇ ਜਿੱਤ ਕੇ ਆਉਣ ਵਾਲੀ ਨੈੱਟਬਾਲ
ਟੀਮ ਸਨਮਾਨਿਤ
ਬਰਨਾਲਾ, 31 ਅਕਤੂਬਰ
ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਨੈੱਟਬਾਲ ਚ ਕੌਮੀ ਪੱਧਰ ਉੱਤੇ ਜਿੱਤ ਕੇ ਆਈ ਟੀਮ ਦਾ ਸਨਮਾਨ ਕੀਤਾ ।ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਦੱਸਿਆ ਕਿ ਇਨ੍ਹਾਂ ਟੀਮ ਮੈਬਰਾਂ ਨੇ ਗੋਆ ਵਿਖੇ ਹੋਈਆਂ ਕੌਮੀ ਪੱਧਰ ਦੀਆਂ ਖੇਡਾਂ ਚ ਦੂਜਾ ਸਥਾਨ ਹਾਸਲ ਕਰਕੇ ਚੰਡੀ ਦਾ ਤਗਮਾ ਜਿੱਤਿਆ ਹੈ । ਟੀਮ ਮੈਬਰਾਂ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 3 ਖਿਡਾਰਨਾਂ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਹਨ। ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਨੇ ਖਿਡਾਰਨਾਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਇਨ੍ਹਾਂ ਟੀਮ ਮੈਬਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਖੇਤਰ ਚ ਕੰਮ ਨਹੀਂ । ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਵੀ ਖਿਡਾਰਨਾਂ ਨੂੰ ਵਧਾਈ ਦਿੱਤੀ ।ਟੀਮ ਇੰਚਾਰਜ, ਮੈਨੇਜਰ ਅਤੇ ਕੋਚ ਸਹਿਤ ਸਾਰਿਆਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ । ਇਨ੍ਹਾਂ ਵਿੱਚ ਪੱਲਵੀ ਰਾਣਾ, ਸੁਧਾ, ਹਰਮਿੰਦਰ ਕੌਰ ਅਤੇ ਅੰਜਲੀ ਪਟਿਆਲਾ ਤੋਂ, ਬਨਿਤਾ ਜੋਸ਼ੀ, ਜਸਵਿੰਦਰ ਕੌਰ ਅਤੇ ਸਖਨਪ੍ਰੀਤ ਕੌਰ ਬਰਨਾਲਾ ਤੋਂ, ਸ਼ਰਨਦੀਪ ਕੌਰ ਬਠਿੰਡਾ ਤੋਂ, ਕਿਰਨਜੀਤ ਕੌਰ, ਸ਼ੁਭ ਸ਼ਰਮਾ ਮਾਨਸਾ ਤੋਂ, ਰੋਹਿਤ ਕੁਮਾਰ ਓਸ਼ੋ ਟੀਮ ਇੰਚਾਰਜ, ਰਾਜਨਦੀਪ ਕੌਰ ਅਤੇ ਹਰਪਾਲ ਸਿੰਘ ਟੀਮ ਮੈਨੇਜਰ ਨੂੰ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਤਪਾ ਸੁਖਪਾਲ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ ।







