:

ਮੰਤਰੀ ਮੀਤ ਹੇਅਰ ਡਾ. ਗੁਰਵੀਨ ਕੌਰ ਨਾਲ ਲੈਣਗੇ ਲਾਵਾ


 ਮੰਤਰੀ ਮੀਤ ਹੇਅਰ ਡਾ. ਗੁਰਵੀਨ ਕੌਰ ਨਾਲ ਲੈਣਗੇ ਲਾਵਾ 

    7-11-2023

ਅੱਜ ਮੰਤਰੀ ਮੀਤ ਹੇਅਰ ਡਾ. ਗੁਰਵੀਨ ਕੌਰ ਨਾਲ ਲਾਵਾ ਲੈਣਗੇ | ਮੁਹਾਲੀ ਵਿੱਚ ਅੱਜ 7 ਨਵੰਬਰ ਨੂੰ ਮੰਤਰੀ ਮੀਤ ਹੇਅਰ ਮੇਰਠ ਦੀ ਡਾ. ਗੁਰਵੀਨ ਕੌਰ ਨਾਲ ਸਿੱਖ ਮਰਿਆਦਾ ਵਿੱਚ ਵਿਆਹ ਕਰਵਾ ਰਹੇ ਹਨ | ਅੱਜ ਦਾ ਸਮਾਗਮ ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਰੱਖਿਆ ਹੋਇਆ ਹੈ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ 'ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ 'ਆਪ' ਸਰਕਾਰ 'ਚ ਖੇਡ ਮੰਤਰੀ ਹਨ।ਮੇਰਠ ਦੇ ਹੋਟਲ ਗੌਡਵਿਨ 'ਚ ਸ਼ਾਹੀ ਅੰਦਾਜ਼ 'ਚ ਸਗਾਈ ਦੀ ਰਸਮ ਦਾ ਆਯੋਜਨ ਕੀਤਾ ਗਿਆ ਸੀ। ਹੁਣ ਵਿਆਹ ਸਮਾਗਮ 'ਤੇ ਵੀ ਵੱਡੇ ਲੀਡਰਾਂ ਦੇ ਪਹੁੰਚਣ ਦੀ ਉਮੀਦ ਹੈ। 

ਤਾਜ਼ਾ ਖ਼ਬਰਾਂ
Gallery
Tags
Social Media