ਕਿਸਾਨ ਜਥੇਬੰਦੀਆਂ ਵੱਲੋਂ ਅੰਗਹੀਣਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
- Admin Default
- 10 Nov, 2023 05:20
ਕਿਸਾਨ ਜਥੇਬੰਦੀਆਂ ਵੱਲੋਂ ਅੰਗਹੀਣਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
ਬਰਨਾਲਾ 10 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਉਗਰਾਹਾਂ ਨੇ ਅੰਗਹੀਣਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੋਵੇਂ ਜਥੇਬੰਦੀਆਂ ਦੇ ਆਗੂਆਂ ਚਮਕੌਰ ਸਿੰਘ ਨੈਣੇਵਾਲ, ਰੂਪ ਸਿੰਘ ਛੰਨਾਂ, ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਪੰਜਾਬ ਦੇ ਅੰਗਹੀਣ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਮੰਗਾਂ ਦਾ ਵੇਰਵਾ ਦੱਸਦਿਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਬਲੌਰ ਸਿੰਘ ਛੰਨਾਂ ਨੇ ਦੱਸਿਆ ਕਿ ਅੰਗਹੀਣ ਦੇ ਏਬੀਸੀਡੀ ਗ੍ਰੇਡ ਦੀਆਂ ਅਸਾਮੀਆਂ ਜਲਦ ਭਰਨ, ਪੈਨਸ਼ਨ 1500 ਰੁ ਤੋਂ ਵਧਾਕੇ 5000 ਰੁ ਕਰਨ ਅਤੇ ਪੈਨਸ਼ਨ 40% ਅੰਗਹੀਣਤਾ ਤੋਂ ਸ਼ੁਰੂ ਕਰਨ, ਸਰਕਾਰੀ ਅਸਾਮੀਆਂ ਲਈ ਅਪਲਾਈ ਕਰਨ ਵੇਲੇ ਫ਼ੀਸ ਮੁਆਫ਼ ਕਰਨ, ਬੱਸ ਕਿਰਾਇਆ 40%ਤੋਂ 100%ਤੱਕ ਪੂਰਾ ਮੁਆਫ਼ ਕਰਨ, ਅੰਗਹੀਣ ਸਰਟੀਫਿਕੇਟ ਦੇ ਅਧਾਰ ਤੇ ਪਹਿਲਾਂ ਤੋਂ ਨੌਕਰੀਆਂ ਹਾਸਲ ਕਰ ਚੁੱਕੇ ਵਿਅਕਤੀਆਂ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ, ਅੰਗਹੀਣਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ 2 ਲੱਖ ਰੁ ਦਾ ਕਰਜ਼ਾ ਬਿਨਾਂ ਵਿਆਜ ਦੇਣ, ਅੰਗਹੀਣ ਐਕਟ -2016 ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ, ਅੰਗਹੀਣਾਂ ਦੇ ਲਮਕਦੇ ਮਸਲੇ ਬਿਨਾਂ ਪੱਖਪਾਤ ਦੇ ਹੱਲ ਕਰਨ, ਸਰਕਾਰੀ ਦਫ਼ਤਰਾਂ ਵਿੱਚ ਅੰਗਹੀਣਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਨ, ਅੰਗਹੀਣਾਂ ਦੇ ਇਲਾਜ ਲਈ 5 ਲੱਖ ਤੱਕ ਦਾ ਵੱਖਰਾ ਸਿਹਤ ਕਾਰਡ ਬਨਾਉਣ ਅਤੇ 40% ਅੰਗਹੀਣਤਾ ਤੋਂ ਸ਼ੁਰੂ ਕਰਨ, ਸਿੱਖਿਆ ਅਤੇ ਇਲਾਜ ਮੁਫ਼ਤ ਕਰਨ, ਅੰਗਹੀਣਾਂ ਦੇ ਸਾਰੇ ਕੰਮ ਸਿੰਗਲ ਵਿੰਡੋ ਰਾਹੀਂ ਕਰਨ ਅਤੇ ਇਹ ਗਰਾਉਂਡ ਪੱਧਰ ਤੇ ਸ਼ੁਰੂ ਕਰਨ, ਰੈਂਪ ਬਨਾਉਣ, ਅੰਗਹੀਣਾਂ ਲਈ ਸਰਕਾਰੀ ਨੌਕਰੀ ਸਮੇਂ ਪੇਪਰ ਵਿੱਚ ਘੱਟ -ਘੱਟੋ 45% ਵਾਲੀ ਸ਼ਰਤ ਖ਼ਤਮ ਕਰਕੇ 33% ਕਰਨ, ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਵਿੱਚ ਦਾਖਲਾ ਲੈਣ ਸਮੇਂ % ਘੱਟ ਤੋਂ ਘੱਟ ਰੱਖਣ, ਅੰਗਹੀਣਾਂ ਦੇ ਰਾਸ਼ਨ ਕਾਰਡ ਵਿੱਚ ਵਿਸ਼ੇਸ਼ ਤੌਰ ਤੇ ਅੰਗਹੀਣ ਕੈਟਾਗਰੀ ਦਰਸਾਉਣ,ਯੂਆਈਈ ਕਾਰਡ ਵਿੱਚ ਅੰਗਹੀਣ % ਵਿੱਚ ਵਾਧਾ ਘਾਟਾ ਦਰਜ ਕਰਾਉਣ ਦੀ ਖੁੱਲ੍ਹ ਦੇਣ ਆਦਿ ਮੰਗਾਂ ਲਈ ਅੰਗਹੀਣ ਦਹਾਕਿਆਂ ਬੱਧੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਹਰ ਸਰਕਾਰ ਨੇ ਸਿਵਾਏ ਲਾਰੇ ਲੱਪਿਆਂ ਜਾਂ ਜਬਰ ਦੇ ਜ਼ੋਰ ਸੰਘਰਸ਼ ਨੂੰ ਦਬਾਉਣ ਦੇ ਕੁੱਝ ਨਹੀਂ ਕੀਤਾ। ਦੋਵੇਂ ਕਿਸਾਨ ਜਥੇਬੰਦੀਆਂ ਨੇ ਅੰਗਹੀਣਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਪੀੜਤ ਤਬਕੇ ਦੀਆਂ ਹੱਕੀ ਅਤੇ ਜਾਇਜ ਮੰਗਾਂ ਤੁਰੰਤ ਪ੍ਰਭਾਵ ਤੋਂ ਮੰਨੀਆਂ ਜਾਣ। ਇਸ ਸਮੇਂ ਕਮਲਜੀਤ ਕੌਰ, ਅਮਰਜੀਤ ਕੌਰ, ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਠੁੱਲੀਵਾਲ, ਬਲਵੰਤ ਸਿੰਘ ਠੀਕਰੀਵਾਲਾ,ਅਮਨਦੀਪ ਸਿੰਘ ਟਿੰਕੂ, ਦਰਸ਼ਨ ਸਿੰਘ ਭੈਣੀ ਮਹਿਰਾਜ, ਬੁੱਕਣ ਸਿੰਘ ਸੱਦੋਵਾਲ, ਬਲਦੇਵ ਸਿੰਘ ਭੱਟੀ ਆਦਿ ਆਗੂ ਵੀ ਹਾਜ਼ਰ ਸਨ।







